ਮਜਦੂਰਾਂ ਨੇ ਲਗਾਇਆ ਡੀ ਸੀ ਦਫਤਰ ਅੱਗੇ ਧਰਨਾ

0
390

ਜਲੰਧਰ (ਰਮੇਸ਼ ਗਾਬਾ) ਭਵਨ ਨਿਰਮਾਣ ਕਰਮਕਾਰ ਬੋਰਡ ਵਿੱਚ ਆਫਲਾਇਨ ਰਜਿਸਟ੍ਰੇਸ਼ਨ ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਇਕ ਹਫਤੇ ਤੋਂ ਚੱਲ ਰਹੇ ਭਵਨ ਨਿਰਮਾਣ ਮਜਦੂਰਾਂ ਦੇ ਅੰਦੋਲਨ ਦੇ ਅੰਤਿਮ ਦਿਨ ਪਠਾਨਕੋਟ ਤੋਂ ਪਹੁੰਚੇ 1060 ਮਜਦੂਰਾਂ ਨੇ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦਿੱਤਾ। ਜਿਕਰਯੋਗ ਹੈ ਕਿ ਪੰਜਾਬ ਵਿੱਚ ਵਰਤਮਾਨ ਵਿੱਚ ਭਵਨ ਨਿਰਮਾਣ ਨਾਲ ਜੁੜੇ ਮਜਦੂਰਾਂ ਦੀ ਸੰਖਿਆ 21 ਲੱਖ ਹੈ। ਉਨਾਂ ਨੂੰ ਪੰਜਾਬ ਕਰਮਕਾਰ ਕਲਿਆਣ ਬੋਰਡ  ਵਿੱਚ ਰਜਿਸਟ੍ਰੇਸ਼ਨ ਦੇ ਬਾਅਦ ਹੀ ਸਰਕਾਰ ਵੱਲੋਂ ਮਿਲਣ ਵਾਲੀਆਂ ਸੁਵਿਧਾਵਾਂ ਮਿਲਦੀਆਂ ਹਨ। ਇਸੇ ਮੰਗ ਨੂੰ ਲੈ ਕੇ 15 ਮਾਰਚ ਤੋਂ ਸ਼ੁਰੂ ਹੋਇਆ ਧਰਨਾ ਅੱਜ ਅੰਤਿਮ ਦਿਨ ਵਿੱਚ ਪਹੁੰਚ ਗਿਆ। ਧਰਨੇ ਵਿੱਚ ਪਠਾਨਕੋਟ ਤੋਂ ਪਹੁੰਚੇ 1060 ਮਜਦੂਰ ਧਰਨੇ ਤੇ ਬੈਠੇ।ਮਜਦੂਰਾਂ ਦੀ ਅਗਵਾਈ ਪੰਜਾਬ ਭਵਨ ਨਿਰਮਾਣ ਮਜਦੂਰਾਂ ਦੇ ਨੇਤਾ ਸੁਭਾਸ਼ ਸ਼ਰਮਾ ਕਰ ਰਹੇ ਹਨ।

LEAVE A REPLY