ਕਾਬੁਲ ‘ਚ ਭਿਆਨਕ ਧਮਾਕਾ, 26 ਲੋਕਾਂ ਦੀ ਮੌਤ,18 ਜ਼ਖਮੀ

0
249

ਕਾਬੁਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅੱਜ ਇਕ ਭਿਆਨਕ ਧਮਾਕਾ ਹੋਣ ਨਾਲ ਘੱਟ ਤੋਂ ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਕਾਬੁਲ ਦੇ ਪੱਛਮ ਵਿਚ ਸਥਿਤ ਇਕ ਸ਼ੀਆ ਧਾਰਮਿਕ ਸਥਾਨ ਨੇੜੇ ਇਹ ਧਮਾਕਾ ਹੋਇਆ ਹੈ। ਇਹ ਧਮਾਕਾ ਅਜਿਹੇ ਸਮੇਂ ਵਿਚ ਕੀਤਾ ਗਿਆ ਹੈ, ਜਦੋਂ ਸ਼ਹਿਰ ਵਿਚ ਪਾਰਸੀ ਭਾਈਚਾਰਾ ਆਪਣਾ ਨਵਾਂ ਸਾਲ ‘ਨਵਰੋਜ’ ਮਨਾ ਰਿਹਾ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਰਾਜਧਾਨੀ ਵਿਚ ਧਮਾਕੇ ਦੀ ਆਵਾਜ਼ ਸੁਣੀ ਗਈ। ਧਮਾਕੇ ਦੇ ਕਾਰਨਾਂ ਦਾ ਤੁਰੰੰਤ ਪਤਾ ਨਹੀਂ ਲੱਗ ਸਕਿਆ ਹੈ।

LEAVE A REPLY