Haveli ‘ਤੇ ਵੱਡੀ ਕਾਰਵਾਈ, ਹਟਾਏ ਨਜਾਇਜ਼ ਕਬਜ਼ੇ

0
338

ਜਲੰਧਰ ਰੋਡ ‘ਤੇ ਪੈਂਦੇ ਐੱਲ.ਪੀ.ਯੂ. (ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਤੋਂ ਬਾਅਦ ਹੁਣ ਹਵੇਲੀ ਰੇਸਤਰਾਂ ‘ਤੇ ਵੀ ਵੱਡੀ ਕਾਰਵਾਈ ਕੀਤੀ ਗਈ। ਕਪੂਰਥਲਾ ਦੀ ਜ਼ਿਲਾ ਅਦਾਲਤ ਦੀ ਮਹਿਲਾ ਜੱਜ ਮੰਜੂ ਰਾਣਾ ਨੇ ਹਵੇਲੀ ਦੇ ਬਾਹਰ ਬਣੇ ਗੈਰ-ਕਾਨੂੰਨੀ ਕਬਜ਼ਿਆਂ ‘ਤੇ ਕਰੇਨ ਚਲਾ ਦਿੱਤੀ।
ਕਿਸੇ ਵਿਅਕਤੀ ਵੱਲੋਂ ਫਗਵਾੜਾ ਹਾਈਵੇ ‘ਤੇ ਕਈ ਪ੍ਰਾਈਵੇਟ ਥਾਵਾਂ ‘ਤੇ ਗੈਰ ਕਾਨੂੰਨੀ ਕਬਜ਼ਿਆਂ ਦੀ ਸ਼ਿਕਾਇਤ ਕੀਤੀ ਗਈ ਸੀ। ਇਸ ਦੇ ਚੱਲਦੇ ਅੱਜ ਮਹਿਲਾ ਜੱਜ ਹਵੇਲੀ ਦੇ ਬਾਹਰ ਵੀ ਪਹੁੰਚੀ, ਉਨ੍ਹਾਂ ਨਾਲ ਪੂਰੀ ਟੀਮ ਮੌਕੇ ‘ਤੇ ਮੌਜੂਦ ਸੀ। ਉਨ੍ਹਾਂ ਨੇ ਹਵੇਲੀ ਦੇ ਬਾਹਰ ਸਾਰੇ ਗੈਰ-ਕਾਨੂੰਨੀ ਕਬਜ਼ੇ ਹਟਵਾਏ।

LEAVE A REPLY