ਇੰਡੀਅਨਸ ਵੇਲਸ ਤੋਂ ਬਾਹਰ ਹੋਏ ਯੁਕੀ ਭਾਂਬਰੀ

0
328

ਇੰਡੀਅਨਸ ਵੇਲਸ (ਬਿਊਰੋ)— ਦੂਜਾ ਦਰਜਾ ਪ੍ਰਾਪਤ ਮਾਰਿਨ ਸਿਲਿਚ ਅਤੇ ਡੇਵਿਡ ਫੇਰਰ ਇੰਡੀਅਨਸ ਵੇਲਸ ਏ.ਟੀ.ਪੀ. ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਉਥੇ ਹੀ ਭਾਰਤ ਦੇ ਯੁਕੀ ਭਾਂਬਰੀ ਨੂੰ ਸਖਤ ਮੁਕਾਬਲੇ ਤੋਂ ਬਾਅਦ ਤੀਜੇ ਦੌਰ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਅਮਰੀਕਾ ਦੇ ਸੈਮ ਕਵੇਰੀ ਨੇ ਭਾਰਤ ਦੇ ਯੁਕੀ ਭਾਂਬਰੀ ਨੂੰ 6-7 (4/7), 6-4, 6-4 ਨਾਲ ਹਰਾਇਆ।
ਵਿਸ਼ਵ ਦੇ ਤੀਜੇ ਸਥਾਨ ਦੇ ਸਿਲਿਚ ਨੂੰ ਫਿਲਿਪ ਕੋਲਕਸ਼ਾਈਬਰ ਨੇ ਉਲਟਫੇਰ ਦਾ ਸ਼ਿਕਾਰ ਬਣਾਇਆ। ਮਿਲਿਚ ਨੂੰ ਜਰਮਨੀ ਦੇ ਫਿਲਿਪ ਕੋਲਕਸ਼ਾਈਬਰ ਨੇ 6-4, 6-4 ਨਾਲ ਹਰਾਇਆ। ਉਥੇ ਹੀ ਜੁਆਨ ਮਾਰਟਿਨ ਡੇਲ ਪੋਤਰੋ ਨੇ ਡੇਵਿਡ ਫੇਰਰ ਦੇ ਖਿਲਾਫ ਆਪਣਾ ਦਬਦਬਾ ਬਰਕਰਾਰ ਰਖ ਕੇ ਚੌਥੇ ਦੌਰ ‘ਚ ਪ੍ਰਵੇਸ਼ ਕਰ ਲਿਆ।

LEAVE A REPLY