ਸਰਦਾਰ, ਰਮਨਦੀਪ ਵੱਖ-ਵੱਖ ਕਾਰਨਾਂ ਕਰਕੇ ਟੀਮ ਤੋਂ ਬਾਹਰ : ਮਾਰਿਨ

0
541

ਬੈਂਗਲੁਰੂ, (ਬਿਊਰੋ)— ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ ਕਿ ਤਜਰਬੇਕਾਰ ਖਿਡਾਰੀ ਸਰਦਾਰ ਸਿੰਘ ਨੂੰ ਸਖਤ ਮੁਕਾਬਲੇਬਾਜ਼ੀ ਅਤੇ ਰਮਨਦੀਪ ਸਿੰਘ ਨੂੰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਣ ਕਾਰਨ ਰਾਸ਼ਟਰਮੰਡਲ ਖੇਡਾਂ ਦੇ ਲਈ ਟੀਮ ਤੋਂ ਬਾਹਰ ਕੀਤਾ ਗਿਆ ਹੈ।  ਮਾਰਿਨ ਨੇ ਟੀਮ ਦੇ ਐਲਾਨ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ, ”ਸਰਦਾਰ ਨੂੰ ਸੈਂਟਰ ਪੋਜ਼ੀਸ਼ਨ ਲਈ ਸਖਤ ਮੁਕਾਬਲੇ ਦੇ ਕਾਰਨ ਟੀਮ ਤੋਂ ਬਾਹਰ ਕੀਤਾ ਗਿਆ ਹੈ। ਜਦਕਿ ਰਮਨਦੀਪ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਣ ਦੇ ਕਾਰਨ ਜਗ੍ਹਾ ਨਹੀਂ ਬਣਾ ਸਕੇ।”

LEAVE A REPLY