ਐਮ.ਜੀ.ਐਨ. ਕਾਲਜ ਆਫ ਐਜੂਕੇਸ਼ਨ ਵਿਖੇ ਨੈਸ਼ਨਲ ਸੁਰੱਖਿਆ ਦਿਵਸ ਮਨਾਇਆ ਗਿਆ

0
321

ਜਲੰਧਰ, (ਰਮੇਸ਼ ਗਾਬਾ) ਐਮ.ਜੀ.ਐਨ. ਕਾਲਜ ਆਫ ਐਜੂਕੇਸ਼ਨ, ਜਲੰਧਰ ਦੇ ਯੁਵਾ ਰੈਡ ਕਰਾਸ ਕਲੱਬ ਵਲੋਂ ਇਕ ਪ੍ਰਦਰਸ਼ਨੀ ਰਾਹੀਂ ਨੈਸ਼ਨਲ ਸੁਰੱਖਿਆ ਦਿਵਸ ਮਨਾਇਆ ਗਿਆ। ਇਸ ਪ੍ਰਦਰਸ਼ਨੀ ਵਿੱਚ ਪੋਸਟਰ ਅਤੇ ਸਲੋਗਨ ਆਦਿ ਬਣਾ ਕੇ ਯੁਵਾ ਰੈਡ ਕਰਾਸ ਦੇ ਵਲੰਟੀਅਰਾਂ ਨੇ ਸੜਕ ਸੁਰੱਖਿਆ ਮੁੱਦਿਆਂ, ਜਿਵੇਂ ਸੜਕ ਦੁਰਘਟਨਾ ਦੇ ਕਾਰਨਾਂ, ਟਰੈਫਿਕ ਸਿਗਨਲਾਂ ਦਾ ਗਿਆਨ ਅਤੇ ਸੜਕ ਸੁਰੱਖਿਆ ਨਿਯਮਾਂ ਦੇ ਖੁਲਾਸੇ ਅਤੇ ਸੜਕ ਹਾਦਸਿਆਂ ਦੇ ਸਮਾਜਿਕ ਪ੍ਰਭਾਵਾਂ ਦੇ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।  ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਸ੍ਰੀਮਤੀ ਨੀਲੂ ਝਾਂਜੀ ਨੇ ਵਧਦੀ ਹੋਈ ਆਵਾਜਾਈ ਵੱਲ ਡੂੰਘੀ ਚਿੰਤਾ ਪ੍ਰਗਟਾਈ ਜੋਕਿ ਸੜਕ ਹਾਦਸਿਆਂ ਦਾ ਵੱਡਾ ਕਾਰਨ ਹੈ। ਉਹਨਾਂ ਨੇ ਅਗਾਮੀ ਅਧਿਆਪਕਾਂ ਨੂੰ ਗਤੀ ਦੀ ਰਫਤਾਰ ਨਾਲ ਤਾਲਮੇਲ ਰੱਖਣ ਅਤੇ ਸੜਕ ਦੇ ਸੰਕੇਤਾਂ ਨੂੰ ਸਮਝਣ ਬਾਰੇ ਵੀ ਕਿਹਾ। ਇਸ ਪ੍ਰੋਗਰਾਮ ਦਾ ਸੰਚਾਲਨ ਸ੍ਰੀਮਤੀ ਗੁਰਪ੍ਰੀਤ ਕੌਰ ਵਲੋਂ ਕੀਤਾ ਗਿਆ। ਇਸ ਮੌਕੇ ਡਾ.ਰਾਧਾ ਅਰੋੜਾ, ਡਾ.ਪੂਜਾ ਭਾਰਦਵਾਜ, ਸ੍ਰੀਮਤੀ ਗੁਰਪ੍ਰੀਤ ਕੌਰ, ਡਾ.ਪੂਜਾ ਅਰੋੜਾ, ਡਾ.ਸੀਮਾ ਰਾਣੀ, ਸ੍ਰੀਮਤੀ ਸ਼ਿਵਾਨੀ ਗੁਲਾਟੀ, ਸ੍ਰੀਮਤੀ ਗੀਤਾਂਜਲੀ ਮਿੱਤੂ, ਮਿਸ ਗੁਰਪ੍ਰੀਤ ਕੌਰ, ਸ੍ਰੀਮਤੀ ਦਲਜੀਤ ਸ਼ੀਤਕ, ਸ੍ਰੀਮਤੀ ਸ਼ਰਨ, ਸ੍ਰੀਮਤੀ ਗਗਨਪ੍ਰੀਤ ਕੌਰ, ਸ੍ਰੀਮਤੀ ਸਾਕਸ਼ੀ ਸ਼ਰਮਾ, ਸ੍ਰੀ ਮਨਿੰਦਰ ਪਾਲ ਸਿੰਘ, ਡਾ.ਵਿਪਲਵ ਕੁੰਦਰਾ, ਮਿਸ ਅੰਜੂ, ਮਿਸ ਅਰਪਿਤਾ ਸੂਦ, ਮਿਸ ਜਸਲੀਨ ਕੌਰ, ਮਿਸ ਸੁਨੈਣਾ ਠਾਕੁਰ, ਮਿਸ ਤਰਨਪ੍ਰੀਤ ਕੌਰ ਆਦਿ ਹਾਜ਼ਰ ਸਨ।

LEAVE A REPLY