ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਦੋ ਦਿਨਾਂ ਦੌਰਾ ਅੱਜ ਤੋਂ  

0
204

ਜਲੰਧਰ, (ਰਮੇਸ਼ ਗਾਬਾ) ਪੰਜਾਬ ਸਰਕਾਰ ਵੱਲੋਂ ਪਵਿੱਤਰ ਗ੍ਰੰਥਾਂ ਦੀ ਬੇਦਅਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ (ਸੇਵਾ ਮੁਕਤ) ਕਮਿਸ਼ਨ ਜ਼ਿਲੇ ਦਾ 14-15 ਮਾਰਚ ਨੂੰ ਦੌਰਾ ਕਰੇਗੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼੍ਰੀਮਦ ਭਾਗਵਤ ਗੀਤਾ ਅਤੇ ਪਵਿੱਤਰ ਕੁਰਾਨ ਸ਼ਰੀਫ ਦੀਆਂ ਬੇਦਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰੇਗੀ । ਕਮਿਸ਼ਨ ਦਾ ਦੌਰਾ ਜੋ ਕਿ 14 ਮਾਰਚ ਨੂੰ ਸ਼ੁਰੂ ਹੋਵੇਗਾ ਅਤੇ ਸਭ ਤੋਂ ਪਹਿਲਾਂ ਕਮਿਸ਼ਨ  ਸਵੇਰੇ 10:30 ਵਜੇ ਬੇਅੰਤ ਨਗਰ ,ਰਾਮਾ ਮੰਡੀ ਪੁਲਿਸ ਸਟੇਸ਼ਨ ਜਾਵੇਗਾ ਜੋ ਕਿ , ਗੰਗਾ ਮਾਤਾ ਗਲੀ ਰਾਮ ਮੰਡੀ ਪੁਲਿਸ ਥਾਣੇ ਦੇ ਅਧੀਨ ਆਉਂਦਾ ਹੈ । ਕਮਿਸ਼ਨ ਪਿੰਡ ਕਾਕੀ (ਰਾਮਾ ਮੰਡੀ ਪੁਲਿਸ ਸਟੇਸ਼ਨ), ਪਿੰਡ ਘੁਰੀਅਲ (ਆਦਮਪੁਰ ਪੁਲਿਸ ਸਟੇਸ਼ਨ) ਅਤੇ ਪਿੰਡ ਖੁਰਦਪੁਰ (ਆਦਮਪੁਰ ਪੁਲਿਸ ਥਾਣਾ) ਵਿਖੇ ਜਾਵੇਗਾ । 15 ਮਾਰਚ ਨੂੰ ਕਮਿਸ਼ਨ ਸ਼ਹੀਦ ਉਧਮ ਸਿੰਘ ਨਗਰ, ਨਿਊ ਗੋਬਿੰਦ ਨਗਰ (ਪੁਲਿਸ ਡਿਵੀਜ਼ਨ ਨੰਬਰ 8) ਵਿਖੇ ਅਤੇ ਸ਼ੇਰ ਸਿੰਘ ਕਲੋਨੀ (ਬਸਤੀ ਬਾਵਾ ਖੇਲ ਪੁਲਿਸ ਸਟੇਸ਼ਨ) ਦਾ ਦੌਰਾ ਕਰੇਗਾ । ਕਮਿਸ਼ਨ ਇਨ੍ਹਾਂ ਪਵਿੱਤਰ ਗ੍ਰੰਥਾਂ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਇਨ੍ਹਾਂ ਸਥਾਨਾਂ ਦਾ ਦੌਰਾ ਕਰੇਗਾ । ਆਪਣੇ ਦੌਰੇ ਦੇ ਦੌਰਾਨ ਕਮਿਸ਼ਨ ਘਟਨਾਵਾਂ ਦੇ ਗਵਾਹਾਂ ਅਤੇ ਜਾਂਚ ਅਧਿਕਾਰੀਆਂ ਦੇ ਬਿਆਨਾਂ ਨੂੰ ਦਰਜ ਕਰੇਗਾ । ਮੁੱਖ ਤੌਰ ‘ਤੇ ਕਮਿਸ਼ਨ ਦੀ ਸਥਾਪਨਾ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਨੰ. 7/213/2013 –38੪/1415 ਅਪਰੈਲ 14, 2017 ਨੂੰ ਸੂਬੇ ਵਿਚ ਬੇਦਅਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਬਣਾਇਆ ਗਿਆ ਸੀ, ਬੀਤੇ ਸਮੇਂ ਵਿੱਚ ਜ਼ਿਲ੍ਹੇ ਵਿੱਚ ਗ੍ਰੰਥਾਂ ਦੀ ਬੇਅਦਬੀ ਦੇ 16 ਕੇਸ ਦਰਜ ਕੀਤੇ ਗਏ ਸਨ।

LEAVE A REPLY