1 ਅਪ੍ਰੈਲ ਤੋਂ ਲੱਗੇਗਾ ਝਟਕਾ, ਸਮਾਰਟ ਫੋਨ ਸਮੇਤ ਇਹ ਸਾਮਾਨ ਹੋਣਗੇ ਮਹਿੰਗੇ!

0
274

ਨਵੀਂ ਦਿੱਲੀ/ ਜਲਦ ਹੀ ਸੈਮਸੰਗ, ਵੀਵੋ, ਓਪੋ ਵਰਗੇ ਬਰਾਂਡਾਂ ਦੇ ਸਮਾਰਟ ਫੋਨ ਮਹਿੰਗੇ ਹੋ ਸਕਦੇ ਹਨ। ਇਸ ਦੇ ਇਲਾਵਾ ਹੋਰ ਵੀ ਕਈ ਸਾਮਾਨ ਮਹਿੰਗੇ ਹੋ ਸਕਦੇ ਹਨ। ਜੇਕਰ ਖਰੀਦਣ ਦਾ ਪਲਾਨ ਹੈ ਅਤੇ ਜੇਬ ‘ਚ ਪੈਸੇ ਹਨ ਤਾਂ ਇਹ ਕੰਮ 31 ਮਾਰਚ ਤਕ ਕਰ ਲਓ ਕਿਉਂਕਿ ਬਾਅਦ ‘ਚ ਉਸੇ ਚੀਜ਼ ਦੀ ਜ਼ਿਆਦਾ ਕੀਮਤ ਦੇਣੀ ਪੈ ਸਕਦੀ ਹੈ। ਹੁਣ ਮੌਕਾ ਇਸ ਲਈ ਹੈ ਕਿਉਂਕਿ ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋ ਰਿਹਾ ਹੈ। ਇਸ ਲਈ ਜ਼ਿਆਦਾਤਰ ਕੰਪਨੀਆਂ ਆਪਣਾ ਮਾਲ ਕੱਢਣਗੀਆਂ, ਜਿਸ ਕਰਕੇ ਤੁਹਾਨੂੰ ਇਸ ਮਹੀਨੇ ਚੰਗੀ ਛੋਟ ‘ਤੇ ਚੀਜ਼ ਮਿਲ ਸਕਦੀ ਹੈ। ਉੱਥੇ ਹੀ ਅਪ੍ਰੈਲ ‘ਚ ਕਈ ਚੀਜ਼ਾਂ ਦੇ ਮੁੱਲ ਵਧ ਸਕਦੇ ਹਨ। ਇਸ ਦਾ ਕਾਰਨ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਬਜਟ ‘ਚ ਕਸਟਮ ਡਿਊਟੀ ਦੇ ਸੰਬੰਧ ‘ਚ ਕੁਝ ਅਹਿਮ ਐਲਾਨ ਕੀਤੇ ਸਨ, ਜਿਨ੍ਹਾਂ ਦੇ ਹੁਣ ਲਾਗੂ ਹੋਣ ਦਾ ਸਮਾਂ ਆ ਗਿਆ ਹੈ। ਆਓ ਜਾਣਦੇ ਹਾਂ ਕੀ ਹੋ ਸਕਦਾ ਹੈ ਮਹਿੰਗਾ-
1. ਮੋਬਾਇਲ ਹੋ ਸਕਦੇ ਹਨ ਮਹਿੰਗੇ
ਸਮਾਰਟ ਫੋਨ ਦੀਆਂ ਕੀਮਤਾਂ ‘ਚ 1 ਅਪ੍ਰੈਲ ਤੋਂ ਵਾਧਾ ਹੋ ਸਕਦਾ ਹੈ। ਬਜਟ 2018-19 ‘ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਮੋਬਾਇਲ ਫੋਨ ਅਤੇ ਉਸ ਦੇ ਪਾਰਟਸ ‘ਤੇ ਕਸਟਮ ਡਿਊਟੀ ਵਧਾਈ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਦੇਸ਼ ‘ਚ ਦਰਾਮਦ ਕੀਤੇ ਜਾਣ ਵਾਲੇ ਮੋਬਾਇਲ ਫੋਨਾਂ ‘ਤੇ ਕਸਟਮ ਡਿਊਟੀ ਮੌਜੂਦਾ 15 ਫੀਸਦੀ ਤੋਂ ਵਧਾ ਕੇ 20 ਫੀਸਦੀ ਕਰਨ ਦਾ ਐਲਾਨ ਬਜਟ ‘ਚ ਕੀਤਾ ਸੀ। ਕਸਟਮ ਡਿਊਟੀ ਵਧਣ ਨਾਲ ਬਾਹਰਲੇ ਫੋਨ ਮਹਿੰਗੇ ਹੋਣਗੇ। ਸੈਮਸੰਗ, ਵੀਵੋ, ਓਪੋ ਸਮੇਤ ਕਈ ਕੰਪਨੀਆਂ ਬਾਹਰ ਤੋਂ ਪਾਰਟਸ ਮੰਗਾਉਂਦੀਆਂ ਹਨ। ਐਪਲ ਨੇ ਤਾਂ ਬਜਟ ਐਲਾਨ ਦੇ ਬਾਅਦ ਹੀ ਕੀਮਤਾਂ ‘ਚ ਵਾਧਾ ਕਰ ਦਿੱਤਾ ਸੀ। ਸੰਭਾਵਨਾ ਹੈ ਕਿ ਬਾਕੀ ਕੰਪਨੀਆਂ ਵੀ 1 ਅਪ੍ਰੈਲ ਤੋਂ ਕੀਮਤਾਂ ਵਧਾ ਦੇਣ।
2. ਟੀ. ਵੀ., ਐੱਲ. ਈ. ਡੀ. ਦੇ ਵਧ ਸਕਦੇ ਨੇ ਰੇਟ
ਜੇਕਰ ਤੁਸੀਂ ਐੱਲ. ਜੀ., ਸੈਮਸੰਗ ਵਰਗੇ ਬਰਾਂਡ ਦਾ ਟੀ. ਵੀ. ਜਾਂ ਐੱਲ. ਈ. ਡੀ. ਖਰੀਦਣ ਦਾ ਪਲਾਨ ਕਰ ਰਹੇ ਹੋ ਤਾਂ 1 ਅਪ੍ਰੈਲ ਤੋਂ ਪਹਿਲਾਂ ਖਰੀਦ ਲਓ। ਸਰਕਾਰ ਨੇ ਟੀ. ਵੀ. ਦੇ ਪਾਰਟਸ ‘ਤੇ ਕਸਟਮ ਡਿਊਟੀ ਵਧਾ ਦਿੱਤੀ ਹੈ। ਜ਼ਿਆਦਾਤਰ ਟੀ. ਵੀ. ਅਤੇ ਐੱਲ. ਈ. ਡੀ. ਦੇ ਪਾਰਟਸ ਇੰਪੋਰਟ ਹੁੰਦੇ ਹਨ ਅਤੇ ਉਨ੍ਹਾਂ ਨੂੰ ਭਾਰਤ ‘ਚ ਲਿਆ ਕੇ ਤਿਆਰ ਕੀਤਾ ਜਾਂਦਾ ਹੈ। ਬਜਟ ‘ਚ ਸਰਕਾਰ ਨੇ ਟੈਲੀਵਿਜ਼ਨ ਪਾਰਟਸ ‘ਤੇ ਲੱਗਣ ਵਾਲੀ ਕਸਟਮ ਡਿਊਟੀ ਨੂੰ ਵਧਾ ਕੇ 15 ਫੀਸਦੀ ਕੀਤਾ ਹੈ। ਅਜਿਹੇ ‘ਚ ਅਪ੍ਰੈਲ ‘ਚ ਐੱਲ. ਜੀ., ਸੈਮਸੰਗ ਵਰਗੇ ਬਰਾਂਡਸ ਦੇ ਟੀ. ਵੀ. ਅਤੇ ਐੱਲ. ਈ. ਡੀ. ਮਹਿੰਗੇ ਹੋ ਸਕਦੇ ਹਨ।
3. ਬਿਊਟੀ ਪ੍ਰਾਡਕਟਸ ਅਤੇ ਪਰਫਿਊਮ ਹੋਣਗੇ ਮਹਿੰਗੇ
ਜੇਕਰ ਤੁਸੀਂ ਲਾਰੇਲ, ਸ਼ੈਂਬੋਰ ਵਰਗੇ ਬਾਹਰਲੇ ਬਿਊਟੀ ਪ੍ਰਾਡਕਟ ਬਣਾਉਣ ਵਾਲੀਆਂ ਕੰਪਨੀਆਂ ਦੇ ਸਾਮਾਨ ਇਸਤੇਮਾਲ ਕਰਦੇ ਹੋ ਤਾਂ 1 ਅਪ੍ਰੈਲ ਤੋਂ ਪਹਿਲਾਂ ਇਨ੍ਹਾਂ ਨੂੰ ਸਸਤੇ ‘ਚ ਖਰੀਦ ਸਕਦੇ ਹੋ। ਸਰਕਾਰ ਨੇ ਬਜਟ ‘ਚ ਇੰਪੋਰਟਡ ਬਿਊਟੀ ਪ੍ਰਾਡਕਟ ‘ਤੇ ਕਸਟਮ ਡਿਊਟੀ 10 ਫੀਸਦੀ ਤੋਂ ਵਧਾ ਕੇ 20 ਫੀਸਦੀ ਕੀਤੀ ਹੈ। ਪਰਫਿਊਮ ਅਤੇ ਸਨਸਕ੍ਰੀਨ ‘ਤੇ ਵੀ ਕਸਟਮ ਡਿਊਟੀ ਵਧਾ ਕੇ 20 ਫੀਸਦੀ ਕੀਤੀ ਹੈ। ਅਜਿਹੇ ‘ਚ ਪਹਿਲਾਂ ਖਰੀਦਦਾਰੀ ਕਰਨ ‘ਤੇ ਕੁਝ ਸਮੇਂ ਤਕ ਫਾਇਦਾ ਹੋ ਸਕਦਾ ਹੈ।
4. ਵਿਦੇਸ਼ੀ ਬੂਟ ਪਾਉਣਾ ਹੋਵੇਗਾ ਮਹਿੰਗਾ
ਵਿਦੇਸ਼ੀ ਬੂਟ ਜਾਂ ਜੁੱਤੀ ਪਾਉਣ ਦਾ ਮਨ ਹੈ ਤਾਂ ਮਾਰਚ ‘ਚ ਖਰੀਦਣਾ ਬਿਹਤਰ ਹੋ ਸਕਦਾ ਹੈ। ਇਸ ਦੇ ਬਾਅਦ ਇਹ ਮਹਿੰਗੇ ਹੋ ਸਕਦੇ ਹਨ। ਆਮ ਬਜਟ ‘ਚ ਇਸ ‘ਤੇ ਲੱਗਣ ਵਾਲੀ ਕਸਟਮ ਡਿਊਟੀ 10 ਫੀਸਦੀ ਤੋਂ ਵਧਾ ਕੇ 20 ਫੀਸਦੀ ਕੀਤੀ ਗਈ ਹੈ।

LEAVE A REPLY