ਪੀਪਾ ਹਿਊਜ਼ਸ, ਮਾਨ ਕੌਰ ਅਤੇ ਫੌਜਾ ਸਿੰਘ ਨੇ ਕੀਤੀ ਗਿਆਰਵੀਂ ਸੀਟੀ ਹਾਫ ਮੈਰਾਥਨ ਦੀ ਸ਼ੁਰੂਆਤ

0
456

ਜਤਿੰਦਰ ਸਿੰਘ ਅਤੇ ਸੀਮਾ ਨੂੰ ਰੂ. 25,000 ਨਾਲ ਕੀਤਾ ਗਿਆ ਸਮਾਨਿਤ

-ਪੀਪਾ ਹਿਊਜ਼ਸ, ਮਾਨ ਕੌਰ ਅਤੇ ਫੌਜਾ ਸਿੰਘ ਨੇ ਕੀਤੀ ਗਿਆਰ•ਵੀਂ ਸੀਟੀ ਹਾਫ ਮੈਰਾਥਨ ਦੀ ਸ਼ੁਰੂਆਤ
-ਸੀਟੀ ਸ਼ਾਹਪੁਰ ਕੈਂਪਸ ਤੋਂ ਸ਼ੁਰੂ ਰੇਸ ਵਿੱਚ ਪ੍ਰਸਿੱਧ ਗਾਇਕ ਗੁਰਨਜ਼ਰ ਰਹੇ ਫਲੈਗ ਆਫ ਦੌਰਾਨ ਮੌਜੂਦ
-ਮੈਰਾਥਨ ਵਿੱਚ ਪੰਜਾਬੀ ਪ੍ਰਸਿੱਧ ਗਾਇਕ ਖਾਨ ਸਾਬ, ਬੁਰਾ ਪੁਰੇਵਾਲ, ਕੋਮੇਡਿਅਨ ਉਮੰਗ ਸ਼ਰਮਾ ਅਤੇ ਪੀਟੀਸੀ ਦੇ ਮਸ਼ਹੂਰ ਐਂਕਰ                                                    ਯੰਗਵੀਰ ਆਪਣੀ ਲਾਈਵ ਪਰਫੋਰਮੈਂਸ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ
ਜਲੰਧਰ (ਰਮੇਸ਼ ਗਾਬਾ/ਹੇਮੰਤ)ਪੰਜਾਬ ਦੀ ਸਭ ਤੋਂ ਵੱਡੀ ਫੰਡਰੇਜ਼ਿਗ ਗਤੀਵਿਧੀਆਂ ਵਿੱਚ ਸ਼ਾਮਿਲ, 11ਵੀਂ ਹਾਫ ਮੈਰਾਥਨ ਦੀ ਸ਼ੁਰੂਆਤ 11 ਮਾਰਚ 2018 ਐਤਵਾਰ ਨੂੰ ਸਵੇਰੇ 6 ਵਜੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਤੋਂ ਹੋਈ। ਇਸ ਮੈਰਾਥਨ ਵਿੱਚਸ 5000 ਤੋਂ  ਵੱਧ ਪ੍ਰਤੀਭਾਗੀ ਜਲੰਧਰ ਦੀਆਂ ਸੜਕਾਂ ‘ਤੇ ਚੈਰਿਟੀ ਲਈ ਦੌੜੇ। ਇਸ ਵਿੱਚ ਪੰਜਾਬ ਦੇ ਨਾਲ-ਨਾਲ ਕੀਨਿਯਾ, ਦਿੱਲੀ, ਹਿਮਾਚਲ, ਹਰਿਆਣਾ, ਯੂ.ਪੀ., ਜੰਮੂ ਅਤੇ ਕਸ਼ਮੀਰ ਦੇ ਹਜ਼ਾਰਾਂ ਪ੍ਰਤੀਭਾਗੀ ਵੀ ਸ਼ਾਮਿਲ ਸਨ।
ਮੈਰਾਥਨ ਵਿੱਚ ਜਤਿੰਦਰ ਸਿੰਘ ਅਤੇ ਸੀਮਾ ਨੇ ਪਹਿਲਾ ਸਥਾਨ ਹਾਸਿਲ ਕਰ ਰੂ 25,000, ਜਤਿੰਦਰ ਸਿੰਘ ਅਤੇ ਵਾਹਿਦਾ ਰਹਿਮਾਨ ਨੇ ਦੂਜਾ ਸਥਾਨ ਹਾਸਿਲ ਕਰ ਰੂ 11,000 ਅਤੇ ਵਿਵੇਕ ਕੁਮਾਰ ਤੇ ਅਰਪਿਤਾ ਨੇ ਤੀਜਾ ਸਥਾਨ ਹਾਸਿਲ ਕਰ ਰੂ 51,00 ਦਾ ਇਨਾਮ ਅਪਣੇ ਨਾਮ ਕੀਤਾ । ਇਸਦੇ ਇਲਾਵਾ ਪੁਰਸ਼ ਅਤੇ ਮਹਿਲਾ ਵਰਗ ਦ ਸੱਤ ਵਿਜੇਤਾਵਾਂ ਨੂੰ 2100 ਰੁ. ਦੇ ਇਨਾਮ ਨਾਲ ਨਵਾਜ਼ਿਆ ਗਿਆ।
ਮੈਰਾਥਨ ਦੀ ਸ਼ੁਰੂਆਤ ਪ੍ਰਸਿੱਧ ਬ੍ਰਿਟਿਸ਼ ਅਦਾਕਾਰਾ ਪੀਪਾ ਹਿਊਜ਼ਸ, 101 ਸਾਲ ਦੀ ਐਥਲੀਟ ਅਤੇ ਵਿਸ਼ਵ ਰਿਕਾਰਡ ਧਾਰਕ ਮਾਨ ਕੌਰ, ਫੌਜਾ ਸਿੰਘ ਅਤੇ ਪ੍ਰਸਿੱਧ ਪੰਜਾਬੀ ਗਾਇਕ ਗੁਰਨਜ਼ਰ ਸਿੰਘ ਨੇ ਸੀਟੀ ਗਰੁੱਪ ਆਫ ਇੰਸਟੀਟਿਊਸ਼ਨਸ ਦੇ ਸ਼ਾਹਪੁਰ ਕੈਂਪਸ ਤੋਂ ਫਲੈਗ ਆਫ ਕਰਕੇ ਕੀਤਾ ਅਤੇ ਮੈਰਾਥਨ ਨੂੰ ਲੀਡ ਵੀ ਕੀਤਾ।
ਮਾਨ ਕੌਰ ਨੇ ਕਿਹਾ ਕਿ ਉਹ ਪਹਿਲਾ ਵੀ ਕਈ ਮੈਰਾਥਨ ਵਿੱਚ ਭਾਗ ਲੈ ਚੁੱਕੀ ਹੈ, ਪਰ ਸੀਟੀ ਹਾਫ ਮੈਰਾਥਨ ਸਿਹਤ ਦੇ ਨਾਲ-ਨਾਲ ਜਰੂਰਤਮੰਦਾਂ ਦੀ ਮੱਦਦ ਲਈ ਲੋਕਾਂ ਨੂੰ ਪ੍ਰੋਤਸਾਹਿਤ ਕਰਦੀ ਹੈ। ਉਨ•ਾਂ ਦੀ ਗੱਲ ਨੂੰ ਜਾਰੀ ਰੱਖਦੇ ਹੋਏ ਪੀਪਾ ਹਿਊਜ਼ਸ ਨੇ ਕਿਹਾ ਕਿ ਨੌਜਵਾਨਾਂ ਦੇ ਜੋਸ਼ ਨੂੰ ਦੇਖ ਕੇ ਮਿਲਦੀ ਹੈ। ਇਹ ਇੱਕ ਵਧੀਆ ਉਪਰਾਲਾ ਹੈ ਜੋ ਕਿ ਨੌਜਵਾਨਾਂ ਨੂੰ ਸਰੀਰਕ ਤੌਰ ਤੇ ਮਜ਼ਬੂਤ ਤਾਂ ਬਣਾਉਂਦੀ ਹੈ ਅਤੇ ਨਾਲ ਹੀ ਸਮਾਜਿਕ ਕੰਮਾਂ ਲਈ ਆਪਣੀ ਜ਼ਿੰਮੇਵਾਰੀ ਨੂੰ ਵੀ ਦਰਸਾਉਂਦੀ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬ ਦੇ ਅਕੈਡਮਿਕ ਸੰਸਥਾਵਾਂ ਵਿੱਚੋਂ ਸੀਟੀ ਗਰੁੱਪ ਪਹਿਲੀ ਅਜਿਹੀ ਸੰਸਥਾ ਹੈ ਜਿਸਨੇ ਇਸ ਮੈਰਾਥਨ ਦੀ ਸ਼ੁਰੁਆਤ ਕੀਤੀ ਹੈ। ਇਸ ਮੈਰਾਥਨ ਨੇ ਬੈਂਚ ਮਾਰਕ ਸੈੱਟ ਕੀਤਾ ਹੈ, ਜਿਸਨੂੰ ਹਰ ਕੋਈ ਫੋਲੋ ਕਰਨਾ ਚਾਹੁੰਦਾ ਹੈ। ਇਹ ਮੈਰਾਥਨ ਸੀਟੀ ਸ਼ਾਹਪੁਰ ਕੈਂਪਸ ਤੋਂ 21 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੋਈ ਸੀਟੀ ਮਕਸੂਦਾਂ ਤੱਕ ਜਾਂਦੀ ਹੈ।
ਇਸ ਰੇਸ ਫਾਰ ਚੈਰਿਟੀ ਵਿੱਚ ਪ੍ਰਿਆਸ ਸਕੂਲ (ਸਪੈਸ਼ਲ ਵਿਦਿਆਰਥੀਆਂ ਲਈ ਸਕੂਲ) ਦੇ ਸਰੀਰਕ ਰੂਪ ਤੋਂ ਅਸਮਰੱਥ ਵਿਦਿਆਰਥੀਆਂ ਲਈ 100 ਮੀਟਰ ਦੀ ਸਪੈਸ਼ਲ ਰੇਸ ਸੀਟੀ ਮਕਸੂਦਾਂ ਵਿਖੇ ਅਯੋਜਿਤ ਕੀਤੀ ਗਈ ਅਤੇ ਉਹਨਾਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੈਰਾਥਨ ਵਿੱਚ ਮੈਡੀਕਲ ਸੁਵਿਧਾ ਲਈ ਰੂਟ ਦੇ ਹਰ ਇੱਕ ਕਿਲੋਮੀਟਰ ਦੇ ਅੰਤਰਾਲ ‘ਤੇ ਜਲੰਧਰ ਦੇ ਕਈ ਪ੍ਰਸਿੱਧ ਹਸਪਤਾਲਾਂ ਦੀਆਂ ਟੀਮਾਂ ਮੌਜੂਦ ਰਹੀਆਂ। ਇਸਦੇ ਨਾਲ ਸੀਟੀ ਇੰਸਟੀਟਿਊਟਸ ਆਫ ਫਾਰਮਾਸਿਊਟੀਕਲ ਦੇ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਦੀਆਂ ਟੀਮਾਂ ਮੌਜੂਦ ਰਹੀਆਂ ਜਿਨ•ਾਂ ਨੂੰ ਸ਼ਹਿਰ ਵਾਸੀਆਂ ਨੇ ਵੀ ਸਹਿਯੋਗ ਦਿੱਤਾ।
ਸੀਟੀ ਗਰੁੱਪ ਆਫ ਇੰਸਟੀਟਿਊਸ਼ਨਸ ਮੈਨੇਜਿੰਗ ਡਾਇਰੈਕਟਰ ਦੇ ਸ਼੍ਰੀ ਮਨਬੀਰ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ ਦੀ ਭਲਾਈ ਅਤੇ ਸਰੀਰਕ ਰੂਪ ਤੋਂ ਅਸਮਰੱਥ ਲੋਕਾਂ ਦੀ ਸਹਾਇਤਾ ਕਰਨ ਲਈ ਲੋਕਾਂ ਨੂੰ ਪ੍ਰੋਤਸਾਹਿਤ ਕਰਦਾ ਹੈ।  ਕਈ ਸਾਲਾਂ ਤੋਂ ਹੋ ਰਹੀ ਇਸ ਮੈਰਾਥਨ ਵਿੱਚ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਹੈ ਅਤੇ ਸਾਡੇ ਇਸ ਉਦੇਸ਼ ਨੂੰ ਸਫਲ ਬਣਾਇਆ ਹੈ।
ਸ. ਚਰਨਜੀਤ ਸਿੰਘ ਚੰਨੀ(ਚੇਅਰਮੈਨ ਸੀਟੀ ਗਰੁੱਪ ਆਫ ਇੰਸਟੀਟਿਊਸ਼ਨਸ) ਨੇ ਸਾਰੇ ਆਈਆਂ ਹੋਈਆਂ ਮਸ਼ਹੂਰ ਹਸਤੀਆਂ ਅਤੇ ਵਲੰਟੀਅਰਸ ਦਾ ਮੈਰਾਥਨ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ।

1 3 4 5 6 7 8

LEAVE A REPLY