ਵਾਰਡ ਨੰ. 45 ਦੇ ਇਲਾਕਾ ‘ਚ ਚਲਾਇਆ ਸਫਾਈ ਅਭਿਆਨ

0
352

ਜਲੰਧਰ (ਰਮੇਸ਼ ਗਾਬਾ) ਵਾਰਡ ਨੰ. 45 ਵਿੱਚ ਸੜਕਾਂ ਤੇ ਪੈਚ ਵਰਕ ਦੇ ਬਾਅਦ ਸਫਾਈ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਕੌਸਲਰ ਜਸਪਾਲ ਕੌਰ ਭਾਟੀਆ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਨਿਗਮ ਦੀ ਟੀਮ ਦੇ ਮੈਂਬਰਾਂ ਨੇ ਵਾਰਡ ਦੇ ਵੱਖ ਵੱਖ ਇਲਾਕਿਆ ਵਿੱਚ ਜਾ ਕੇ ਸਫਾਈ ਕੀਤੀ। ਇਸ ਦੌਰਾਨ ਨਿਗਮ ਦੇ ਸੇਨੇਟਰੀ ਇੰਸਪੈਕਟਰ ਸਤਪਾਲ, ਸੇਵਲ ਰਾਮ ਨੇ ਰੇਹੜੀਆਂ ਅਤੇ ਕੂੜੇ ਦੀਆਂ ਗੱਡੀਆਂ ਦੇ ਨਾਲ ਕੂੜਾ ਇਕੱਠਾ ਕੀਤਾ। ਇਸ ਮੌਕੇ ਉਨਾਂ ਦੇ ਨਾਲ ਦਵਿੰਦਰ ਖੇੜਾ, ਰਮੇਸ਼ ਸ਼ਰਮਾ, ਭੁਪਿੰਦਰ ਸਿੰਘ, ਟੀ ਆਰ ਪੁਰੀ, ਗੁਰਜੀਤ ਸਿੰਘ ਪੋਪਲੀ, ਨਰਿੰਦਰ ਸਿੰਘ ਚੀਮਾ, ਰਾਕੇਸ਼ ਦੂਆ, ਮਹਿੰਦਰ ਪਾਲ ਨਿੱਕਾ, ਲੱਕੀ ਰੇਖੀ, ਹਰਦੀਪ ਜਰੇਵਾਲ, ਡਾ. ਆਰ ਕੇ ਡਾਲੀਆ ਅਤੇ ਮੋਹਰ ਮੌਜੂਦ ਸਨ।

d55b253b-b9a6-4d52-b437-f273892cab21

LEAVE A REPLY