ਜਲੰਧਰ ਜ਼ਿਲ੍ਹੇ ‘ਚ ਵੋਟਾਂ ਬਣਾਉਣ ਲਈ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਤੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਨਿਯੁਕਤ

0
285

ਜਲੰਧਰ, (ਰਮੇਸ਼ ਗਾਬਾ) ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਜਿਲ੍ਹਾ ਜਲੰਧਰ ਵਿਚ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਜਿਨਾਂ ਨੌਜਵਾਨ ਵਿਅਕਤੀਆਂ ਦੀ ਉਮਰ 01 ਜਨਵਰੀ 2018 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਚੁੱਕੀ ਹੈ ਦੀ ਵੋਟ ਬਣਾਉਣ ਲਈ  ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਅਤੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਦੀ ਨਿਯੁਕਤੀ ਕੀਤੀ ਗਈ ਹੈ।     ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 30-ਫਿਲੌਰ (ਅ.ਜ) ਲਈ ਉਪ ਮੰਡਲ ਮੈਜਿਸਟਰੇਸਟ ਫਿਲੌਰ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਮੋਬਾਇਲ ਨੰ :98145-28007 ਨੂੰ ਚੋਣਕਾਰ ਰਜਿਸਟਰੇਸ਼ਨ ਅਫਸਰ, ਤਪਨ ਭਨੌਟ ਤਹਿਸੀਲਦਾਰ ਫਿਲੌਰ ਮੋਬਾਇਲ ਨੰ : 98880-60494 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-1 ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਫਿਲੌਰ ਸ੍ਰੀ ਜਿੰਦਰਪਾਲ ਸਿੰਘ ਮੋਬਾਇਲ ਨੰ : 70500-00001 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-2 ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 31-ਨਕੋਦਰ ਲਈ ਸ੍ਰੀਮਤੀ ਅੰਮ੍ਰਿਤ ਸਿੰਘ ਉਪ ਮੰਡਲ ਮੈਜਿਸਟਰੇਟ ਨਕੋਦਰ ਮੋਬਾਇਲ ਨੰ : 98880-07644  ਨੂੰ ਚੋਣਕਾਰ ਰਜਿਸਟਰੇਸ਼ਨ ਅਫਸਰ, ਸ੍ਰੀ ਭੁਪਿੰਦਰ ਸਿੰਘ ਤਹਿਸੀਲਦਾਰ ਨਕੋਦਰ ਮੋਬਾਇਲ ਨੰ : 98147-12244 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-1 ਅਤੇ ਬੀ.ਡੀ.ਪੀ.ਓ.ਨਕੋਦਰ ਹਰਬਿਲਾਸ ਮੋਬਾਇਲ ਨੰ : 94174-01335 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ-2 ਨਿਯੁਕਤ ਕੀਤਾ ਗਿਆ ਹੈ। ਵਿਧਾਨ ਸਭਾ ਹਲਕਾ 32-ਸ਼ਾਹਕੋਟ ਲਈ  ਸ੍ਰੀਮਤੀ ਨਵਨੀਤ ਕੌਰ ਬੱਲ ਉਪ ਮੰਡਲ ਮੈਜਿਸਟਰੇਟ ਸ਼ਾਹਕੋਟ ਮੋਬਾਇਲ ਨੰ : 98159-55147 ਨੂੰ ਚੋਣਕਾਰ ਰਜਿਸਟਰੇਸ਼ਨ ਅਫਸਰ, ਸ੍ਰੀ ਮਨਦੀਪ ਸਿੰਘ ਮਾਨ ਤਹਿਸੀਲਦਾਰ ਸ਼ਾਹਕੋਟ ਮੋਬਾਇਲ ਨੰ : 96533-09192 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-1 ਅਤੇ ਬੀ.ਡੀ.ਪੀ.ਓ. ਸ਼ਾਹਕੋਟ ਸ੍ਰੀ ਭੁਪਿੰਦਰ ਸਿੰਘ ਮੋਬਾਇਲ ਨੰ : 98155-10029 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ –2 ਨਿਯੁਕਤ ਕੀਤਾ ਗਿਆ ਹੈ।    ਜ਼ਿਲ੍ਹਾ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਜਲੰਧਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 33-ਕਰਤਾਰਪੁਰ (ਅ.ਜ.) ਲਈ ਸ੍ਰੀ ਪਰਮਵੀਰ ਸਿੰਘ ਉਪ ਮੰਡਲ ਮੈਜਿਸਟਰੇਟ ਜਲੰਧਰ-2 ਮੋਬਾਇਲ 98990-16543 ਨੂੰ ਚੋਣਕਾਰ ਰਜਿਸਟਰੇਸ਼ਨ ਅਫਸਰ, ਸ੍ਰੀ ਹਰਮਿੰਦਰ ਸਿੰਘ ਤਹਿਸੀਲਦਾਰ ਜਲੰਧਰ-2 ਮੋਬਾਇਲ 98149-00051 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-1 ਅਤੇ ਮਨੋਹਰ ਲਾਲ ਨਾਇਬ ਤਹਿਸੀਲਦਾਰ ਜਲੰਧਰ-2 ਮੋਬਾਇਲ 94170-09682 ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-2 ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 34-ਜਲੰਧਰ ਪੱਛਮੀ (ਅ.ਜ.) ਲਈ ਸ੍ਰੀ ਵਿਸ਼ੇਸ਼ ਸਾਰੰਗਲ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ ਮੋਬਾਇਲ ਨੰ : 70879-80227 ਚੋਣਕਾਰ ਰਜਿਸਟਰੇਸ਼ਨ ਅਫਸਰ, ਹਰਦੀਪ ਭੰਵਰਾ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਜਲੰਧਰ-2 ਮੋਬਾਇਲ ਨੰ : 98729-10025 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-1, ਸ੍ਰੀ ਬਲਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਮੋਬਾਇਲ ਨੰ : 99146-54105 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-2 ਲਗਾਇਆ ਗਿਆ ਹੈ। ਵਿਧਾਨ ਸਭਾ ਹਲਕਾ 35-ਜਲੰਧਰ ਕੇਂਦਰੀ ਲਈ ਸ੍ਰੀ ਰਾਜੀਵ ਵਰਮਾ ਉਪ ਮੰਡਲ ਮੈਜਿਸਟਰੇਟ ਜਲੰਧਰ-1 ਮੋਬਾਇਲ 98721-38015 ਨੂੰ ਚੋਣਕਾਰ ਰਜਿਸਟਰੇਸ਼ਨ ਅਫਸਰ, ਸ੍ਰੀ ਕਰਨਦੀਪ ਸਿੰਘ ਭੁੱਲਰ ਤਹਿਸੀਲਦਾਰ ਜਲੰਧਰ-1 ਮੋਬਾਇਲ ਨੰ : 98151-00016 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-1 ਅਤੇ ਗੁਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਜਲੰਧਰ-1 ਮੋਬਾਇਲ 98142-00020 ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-2 ਨਿਯੁਕਤ ਕੀਤਾ ਗਿਆ ਹੈ।  ਵਿਧਾਨ ਸਭਾ ਹਲਕਾ 36-ਜਲੰਧਰ ਉੱਤਰੀ ਲਈ ਸੰਜੀਵ ਵਰਮਾ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਜਲੰਧਰ ਮੋਬਾਇਲ ਨੰ : 78370-48773 ਨੂੰ ਚੋਣਕਾਰ ਰਜਿਸਟਰੇਸ਼ਨ ਅਫਸਰ, ਸ੍ਰੀ ਪਰਮਜੀਤ ਸਿੰਘ ਸਹੋਤਾ ਜ਼ਿਲ੍ਹਾ ਮਾਲ ਅਫਸਰ ਮੋਬਾਇਲ 98140-64281 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-1,  ਸ੍ਰੀ ਧਰਮ ਪਾਲ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਮੋਬਾਇਲ ਨੰ : 94178-90388 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-2 ਲਗਾਇਆ ਗਿਆ ਹੈ। ਵਿਧਾਨ ਸਭਾ ਹਲਕਾ 37-ਜਲੰਧਰ ਕੈਂਟ ਲਈ ਸ੍ਰੀ ਦਰਬਾਰਾ ਸਿੰਘ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਜਲੰਧਰ ਮੋਬਾਇਲ ਨੰ : 98729-63056 ਨੂੰ ਚੋਣਕਾਰ ਰਜਿਸਟਰੇਸ਼ਨ ਅਫਸਰ, ਸ੍ਰੀ ਇਕਬਾਲਜੀਤ ਸਿੰਘ ਸਹੋਤਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਜਲੰਧਰ ਮੋਬਾਇਲ 98144-41555 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-1 ਅਤੇ  ਬੀ.ਡੀ.ਪੀ.ਓ. ਜਲੰਧਰ ਵੈਸਟ ਸ੍ਰੀ ਬਾਵਾ ਸਿੰਘ ਮੋਬਾਇਲ ਨੰ : 98156-64848 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-2 ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 38-ਆਦਮਪੁਰ (ਅ.ਜ.) ਵਿਖੇ ਮਿਸ.ਸ਼ਿਖਾ ਭਗਤ ਸੰਯੁਕਤ ਕਮਿਸ਼ਨਰ ਨਗਰ ਨਿਗਮ ਮੋਬਾਇਲ 78377-25996 ਨੂੰ ਚੋਣਕਾਰ ਰਜਿਸਟਰੇਸ਼ਨ ਅਫਸਰ, ਲਖਵਿੰਦਰ ਸਿੰਘ ਕਾਰਪੋਰੇਸ਼ਨ ਇੰਜੀਨੀਅਰ ਓ ਐਂਡ ਐਮ ਨਗਰ ਨਿਗਮ ਜਲੰਧਰ ਮੋਬਾਇਲ 98036-26260 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-1 ਅਤੇ ਸ੍ਰੀਮਤੀ ਧਾਰਾ ਕੱਕੜ ਬੀ.ਡੀ.ਪੀ.ਓ.ਆਦਮਪੁਰ ਮੋਬਾਇਲ 77104-40305 ਨੂੰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-2 ਨਿਯੁਕਤ ਕੀਤਾ ਗਿਆ ਹੈ।

LEAVE A REPLY