ਕਲਿਅਰ ਸ਼ਰੀਫ ਸਰਕਾਰ ਦਾ ਸਲਾਨਾ ਉਰਸ ਮੁਬਾਰਕ 16 ਮਾਰਚ ਨੂੰ

0
276

ਸੰਸਾਰਪੁਰ (ਜਲੰਧਰ) (ਅਮਨ ਜਾਰਜ) ਹਜਰਤ ਸਾਬਿਰ ਪਾਕ ਕਲਿਅਰ ਸਰੀਫ ਦੀ ਯਾਦ ਵਿੱਚ ਸਲਾਨਾ ਉਰਸ ਮੁਬਾਰਕ 16 ਮਾਰਚ ਨੂੰ ਮਿੱਠਾਪੁਰ ਰੋਡ ਖੁਰਲਾ ਕਿੰਗਰਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਰਾਜੂ ਸਾਬਰੀ ਦੀ ਦੇਖ ਰੇਖ ‘ਚ ਮਨਾਇਆ ਜਾ ਰਿਹਾ ਹੈ। ਚਾਦਰ ਤੇ ਝੰਡੇ ਦੀ ਰਸਮ ਸ਼ਾਮ 5 ਵਜੇ ਅਦਾ ਕੀਤੀ ਜਾਵੇਗੀ। ਉਰਸ ਮੁਬਾਰਕ ‘ਚ ਪੰਜਾਬ ਦੇ ਨਾਮਵਰ ਕਵਾਲ ਸਰਦਾਰ ਅਲੀ ਪੰਜਾਬੀ ਗਾਇਕ ਮਾਸ਼ਾ ਅਲੀ, ਸ਼ਸ਼ੀ ਕਬੀਰ ਕਵਾਲ ਐਂਡ ਪਾਰਟੀ ਆਦਿ ਕਲਾਕਾਰ ਹਾਜ਼ਰੀ ਲਗਵਾਉਣਗੇ। ਇਸ ਮੌਕੇ ਮੌਕੇ ਹਲਕਾ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ, ਸੀਨੀਅਰ ਕਾਂਗਰਸੀ ਆਗੂ ਅਮਰੀਕ ਬਾਗੜੀ, ਕੌਸਲਰ ਸੁਨੀਤਾ ਬਾਗੜੀ, ਕੌਸਲਰ ਬਲਰਾਜ ਠਾਕੁਰ ਆਦਿ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਸਖਸ਼ੀਅਤਾਂ ਪਹੁੰਚ ਰਹੀਆਂ ਹਨ। ਉਕਤ ਜਾਣਕਾਰੀ ਕੋਨੀ ਭਾਟੀਆ ਨੇ ਦਿੱਤੀ।

LEAVE A REPLY