ਹਿੰਦੂ ਲੀਡਰ ਵਿਪਨ ਸ਼ਰਮਾ ਦੇ ਕਤਲ ਕੇਸ ‘ਚ ਸਾਰਜ ਸੰਧੂ ਗ੍ਰਿਫਤਾਰ

0
225

ਜਲੰਧਰ (ਰਮੇਸ਼ ਗਾਬਾ/ਹੇਮੰਤ) ਅੰਮ੍ਰਿਤਸਰ ਵਿੱਚ ਹਿੰਦੂ ਜਥੇਬੰਦੀ ਦੇ ਲੀਡਰ ਵਿਪਨ ਸ਼ਰਮਾ ਦੇ ਕਤਲ ਮਾਮਲੇ ਵਿੱਚ ਲੋੜੀਂਦੇ ਸਾਰਜ ਸੰਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸਾਰਜ ਸੰਧੂ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਵਿਪਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਅੱਜ ਇਨਕਾਊਂਟਰ ਇੰਟੈਲੀਜੈਂਸ ਨੇ ਉਸ ਨੂੰ ਜਲੰਧਰ ਦੇ ਬਿਧੀਪੁਰ ਫਾਟਕ ਤੋਂ ਗ੍ਰਿਫਤਾਰ ਕੀਤਾ ਹੈ। ਉਹ ਟਰੇਨ ਰਾਹੀਂ ਅੰਮ੍ਰਿਤਸਰ ਜਾ ਰਿਹਾ ਸੀ। ਹਿੰਦੂ ਸੰਘਰਸ਼ ਸੈਨਾ ਦੇ ਲੀਡਰ ਵਿਪਨ ਸ਼ਰਮਾ ਦਾ 30 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦਾ ਸ਼ੱਕ ਖਾਲਿਸਤਾਨੀਆਂ ‘ਤੇ ਕੀਤਾ ਦਾ ਰਿਹਾ ਸੀ ਪਰ ਗੈਂਗਸਟਰ ਸਰਾਜ ਸਿੰਘ ਮਿੰਟੂ ਨੇ ਫੇਸਬੁੱਕ ਪੋਸਟ ਪਾ ਕੇ ਕਿਹਾ ਸੀ ਕਿ ਇਹ ਹੱਤਿਆ ਕਾਂਡ ਆਪਸੀ ਦੁਸ਼ਮਣੀ ਨਾਲ ਜੁੜੀ ਕਾਰਵਾਈ ਹੈ। ਇਸ ਦਾ ਕਿਸੇ ਧਰਮ ਨਾਲ ਕੋਈ ਸਬੰਧ ਨਹੀਂ। ਅਸਲ ਵਿੱਚ ਗੈਂਗਸਟਰ ਸ਼ੁਭਮ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਕਾਲੂ ਦਾ ਕਤਲ ਕਰ ਦਿੱਤਾ ਗਿਆ ਸੀ। ਵਿਪਨ ਸ਼ਰਮਾ ਦਾ ਕਤਲ ਇਸੇ ਦੁਸ਼ਮਣੀ ਨਾਲ ਜੁੜਿਆ ਹੋਇਆ ਹੈ। ਸਰਾਜ ਸਿੰਘ ਮਿੰਟੂ, ਸ਼ੁਭਮ ਸਿੰਘ ਦਾ ਨੇੜਲਾ ਸਾਥੀ ਹੈ।

LEAVE A REPLY