ਮੁਬਾਰਕ ਈਵੈਟਸ ਵੱਲੋਂ ਮਨਾਇਆ ਵੂਮੈਨਜ਼ ਡੇ

0
550

ਜਲੰਧਰ (ਰਮੇਸ਼ ਗਾਬਾ/ਹੇਮੰਤ) ਮੁਬਾਰਕ ਈਵੈਟਸ ਵੱਲੋਂ ਵੂਮੈਨਜ਼ ਡੇ ਦਾ ਆਯੋਜਨ ਪਿੰਡ ਰਾਮਪੁਰ ਲੱਲੀਆਂ ਵਿਖੇ ਕੀਤਾ ਗਿਆ। ਇਸ ਮੌਕੇ ਜਿਥੇ ਉਚੇ ਅਹੁਦਿਆਂ ਤੇ ਪਹੁੰਚਣ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਉਥੇ ਹੀ ਔਰਤਾਂ ਤੇ ਆਧਾਰਿਤ ਕੌਰੀਓਗ੍ਰਾਫੀ ਨਾਟਕ, ਅਣਜੰਮੀ ਧੀ ਦੀ ਪੁਕਾਰ ਅਤੇ ਭੰਗੜਾ ਪੇਸ਼ ਕੀਤਾ ਗਿਆ। ਸਮਾਗਮ ਮੌਕੇ ਅਧਿਆਪਕ ਜਸਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁੜੀਆਂ ਨੂੰ ਹਮੇਸ਼ਾਂ ਅਗਾਂਹਵਧੂ ਸੋਚ ਲੈ ਕੇ ਚੱਲਣਾ ਚਾਹੀਦਾ ਹੈ ਅਤੇ ਬਾਕੀਆਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਣਾ ਚਾਹੀਦਾ ਹੈ। ਮੁਬਾਰਕ ਈਵੈਂਟਸ ਵੱਲੋਂ ਜਿਨਾਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵਿੱਚ ਕਵਿਤਾ, ਜਸਪ੍ਰੀਤ ਕੌਰ, ਰੀਨਾ ਮਹਿਤਾ, ਅਮਿਤਾ, ਕਾਜਲ, ਪ੍ਰਭਜੋਤ ਅਤੇ ਸਰਬਜੀਤ ਸ਼ਾਮਲ ਸਨ। ਮੁਬਾਰਕ ਈਵੈਂਟਸ ਦੇ ਐਮ ਡੀ ਸਰਜੀਨ ਕੁਮਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਲੋਕ ਹਿੱਤ ਅਤੇ ਔਰਤਾਂ ਨੂੰ ਸਨਮਾਨਿਤ ਕਰਨ ਵਾਲੇ ਸਮਾਗਮ ਉਲੀਕਦੇ ਰਹਿਣਗੇ। ਇਸ ਮੌਕੇ ਆਗਿਆ ਰਾਮ ਮਹਿਤਾ, ਸਰਪੰਚ ਬਲਜੀਤ ਕੌਰ, ਜਸਵੀਰ ਕੌਰ, ਤਜਿੰਦਰ ਲਾਲੀ, ਜੋਗਿੰਦਰਪਾਲ, ਰਜਿੰਦਰ ਕੁਮਾਰ, ਹਰਦਿਆਲ ਮਹਿਤਾ, ਰਾਮ ਆਸਰਾ, ਰੋਹਿਤ ਮਹਿਤਾ, ਸ਼ੁਕਲ ਮਹਿਤਾ, ਮੋਨੂੰ ਜੱਸਲ, ਰਾਮ ਮੂਰਤੀ, ਲਾਲੀ ਮਹੇ, ਚਮਨ ਲਾਲ ਅਤੇ ਨਰੇਸ਼ ਕੁਮਾਰ ਆਦਿ ਮੌਜੂਦ ਸਨ।

LEAVE A REPLY