ਪੰਜਾਬ ਰੋਡਵੇਜ ਮੁਲਾਜਮਾਂ ਦੀ ਸਾਂਝੀ ਐਕਸ਼ਨ ਕਮੇਟੀ ਨੇ ਕੀਤੀ ਗੇਟ ਰੈਲੀ

0
228

ਜਲੰਧਰ (ਰਮੇਸ਼ ਗਾਬਾ/ਹੇਮੰਤ) ਪੰਜਾਬ ਰੋਡਵੇਜ ਮੁਲਾਜਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਫੈਸਲੇ ਮੁਤਾਬਕ ਪੰਜਾਬ ਰੋਡਵੇਜ ਜਲੰਧਰ-1 ਅਤੇ ਜਲੰਧਰ-2  ਡੀਪੂ ਦੇ ਸਮੂਹ ਵਰਕਰਾਂ ਵੱਲੋਂ ਸਰਕਾਰ ਦੇ ਅਦਾਰੇ ਪ੍ਰਤੀ ਮਾੜੀ ਸੋਚ ਦੇ ਵਿਰੋਧ ਅਤੇ ਕੇਂਦਰ ਸਰਕਾਰ ਵੱਲੋਂ ਮੋਟਰ ਵਹੀਕਲ ਐਕਟ 2017 ਰਾਜ ਸਭਾ ਵਿਚੋਂ ਪਾਸ ਕਰਾਉਣ ਲਈ ਵਿਉਂਤ ਘੜ ਰਹੀ ਹੈ। ਜਿਸਦੇ ਚੱਲਦਿਆਂ ਡੀਪੂ ਜਲੰਧਰ-2 ਵਿਖੇ ਭਰਵੀਂ ਗੇਟ ਰੈਲੀ ਕੀਤੀ ਗਈ। ਸਮੁੱਚੀ ਐਕਸ਼ਨ ਕਮੇਟੀ ਨੇ  ਡਰਾਇਵਰ, ਵਰਕਰ ਕਿਸਾਨ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਅਤੇ ਮੰਗ ਕੀਤੀ ਇਸ ਐਕਟ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਜਗੀਰ ਸਿੰਘ ਬਾਜਵਾ, ਦਵਿੰਦਰ ਪਾਲ ਸਿੰਘ, ਹਰੀਸ਼ ਕੁਮਾਰ, ਗੁਰਜੀਤ ਸਿੰਘ, ਹਰਜਿੰਦਰ ਸਿੰਘ ਚੀਮਾ, ਸਤਪਾਲ ਸਿੰਘ, ਬਲਜੀਤ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਜਸਵਿੰਦਰ ਸਿੰਘ ਨੇ ਵਰਕਰਾਂ ਨੂੰ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ।

_MG_1671

LEAVE A REPLY