ਕੈਪਟਨ ਵੱਲੋਂ ਜੰਗ-ਏ-ਆਜ਼ਾਦੀ ਦੇ ਦੂਜੇ ਫੇਜ਼ ਦਾ ਉਦਘਾਟਨ

0
190

ਜਲੰਧਰ (ਰਮੇਸ਼ ਗਾਬਾ/ਹੇਮੰਤ)ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਤਾਰਪੁਰ ‘ਚ ਜੰਗ-ਏ-ਆਜ਼ਾਦੀ ਯਾਦਗਾਰ ਦੇ ਦੂਜੇ ਫੇਜ਼ ਦਾ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀਆਂ ਸਮੇਤ ਕਈ ਸੰਸਦ ਵੀ ਮੌਜੂਦ ਸਨ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਮਾਰਕ ਸੂਬੇ ‘ਚ ਸੈਲਾਨੀ ਖੇਤਰ ਨੂੰ ਇਕ ਵੱਡਾ ਹੁਲਾਰਾ ਦੇਵੇਗਾ ਅਤੇ ਵਿਸ਼ਵ ਟੂਰਿਸਟ ਦੇ ਨਕਸ਼ੇ ‘ਤੇ ਕਰਤਾਰਪੁਰ ਦਾ ਨਾਂ ਆਵੇਗਾ। ਉਨ੍ਹਾਂ ਨੇ ਕਿਹਾ ਕਿ ਸਮਾਰਕ ਨੌਜਵਾਨਾਂ ਨੂੰ ਸੂਰਵੀਰ, ਦੇਸ਼ਭਗਤੀ ਅਤੇ ਬਲਿਦਾਨ ਦੀ ਵਿਰਾਸਤ ਨਾਲ ਜਾਣੂ ਕਰਵਾਉਣ ‘ਚ ਪ੍ਰੇਰਕ ਦੇ ਰੂਪ ‘ਚ ਕੰਮ ਕਰੇਗਾ ਜੋਕਿ ਭਾਰਤ ਦੀ ਆਜ਼ਾਦੀ ਘੁਲਾਟੀਏ ਦੇ ਪਿੱਛੇ ਦੀ ਸ਼ਕਤੀ ਸੀ।  ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਪੰਜਾਬ ਪ੍ਰਧਾਨ ਸੁਨੀਲ ਜਾਖੜ, ਰਾਣਾ ਗੁਰਜੀਤ ਸਿੰਘ, ਚੌਧਰੀ ਸੰਤੋਖ ਸਿੰਘ, ਚੌਧਰੀ ਸੁਰਿੰਦਰ ਸਿੰਘ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਜੂਨੀਅਰ ਬਾਵਾ ਹੈਨਰੀ, ਵਿਧਾਇਕ ਪਰਗਟ ਸਿੰਘ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸਮਰਾ ਸਮੇਤ ਹੋਰ ਕਾਂਗਰਸੀ ਨੇਤਾ ਵੀ ਮੌਜੂਦ ਸਨ।  ਜ਼ਿਕਰਯੋਗ ਹੈ ਇਸ ਸਮਾਰੋਹ ਨੂੰ ਸਫਲ ਬਣਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਵੀ ਅੱਡੀ-ਚੋਟੀ ਦਾ ਜ਼ੋਰ ਲਾਇਆ ਹੈ। ਇਸ ਪ੍ਰੋਗਰਾਮ ਨੂੰ ਲੈ ਕੇ ਕਈ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।  ਪ੍ਰੋਗਰਾਮ ‘ਚ ਮੁੱਖ ਆਕਰਸ਼ਨ ਦਾ ਕੇਂਦਰ ਹੈ, ਇਥੇ ਆਉਣ ਵਾਲਿਆਂ ਲਈ ਦਿੱਤਾ ਜਾਣ ਵਾਲਾ ਖਾਣਾ। ਇਸ ਦੇ ਲਈ 3 ਵੱਖ-ਵੱਖ ਥਾਵਾਂ ਤੋਂ ਕੈਟਰਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ। ਸਮਾਰੋਹ ਵਿਚ ਆਉਣ ਵਾਲੇ ਵੀ. ਆਈ. ਪੀਜ਼, ਮੰਤਰੀਆਂ ਅਤੇ ਵਿਧਾਇਕਾਂ ਲਈ ਵਿਸ਼ੇਸ਼ ਤੌਰ ‘ਤੇ ਰੈਡੀਸਨ ਤੇ ਅਧਿਕਾਰੀਆਂ ਅਤੇ ਮੀਡੀਆ ਲਈ ਸੈਂਟਰਲ ਗ੍ਰੀਨ ਤੋਂ ਖਾਣਾ ਮੰਗਵਾਇਆ ਜਾ ਰਿਹਾ ਹੈ। ਜਿੱਥੋਂ ਤੱਕ ਆਮ ਜਨਤਾ ਦਾ ਸਵਾਲ ਹੈ, ਉਸ ਲਈ ਸ਼ਹਿਰ ਦੇ ਪ੍ਰਸਿੱਧ ਆਰ. ਕੇ. ਢਾਬੇ ਤੋਂ ਖਾਣਾ ਮੰਗਵਾਇਆ ਜਾਵੇਗਾ।

15_29_115820000ami-ll

LEAVE A REPLY