ਕੈਪਟਨ ਦੀ ਘੁਰਕੀ ਮਗਰੋਂ ਸਤਲੁਜ ਨੂੰ ਨਾਜਾਇਜ਼ ਮਾਈਨਿੰਗ ਤੋਂ ਮੁਕਤ ਕਰਨ ਲੱਗੇ ਅਧਿਕਾਰੀ

0
176

ਸ਼ਹੀਦ ਭਗਤ ਸਿੰਘ ਨਗਰ (ਟੀਐਲਟੀ ਨਿਊਜ਼)  ਅੱਜ ਸਵੇਰੇ ਮੁੱਖ ਮੰਤਰੀ ਨੇ ਹੈਲੀਕਾਪਟਰ ਰਾਹੀਂ ਸਤਲੁਜ ਦਰਿਆ ਵਿੱਚ ਨਾਜਾਇਜ਼ ਮਾਈਨਿੰਗ ਹੁੰਦੀ ਵੇਖੀ ਤਾਂ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ। ਕੈਪਟਨ ਦੇ ਆਦੇਸ਼ ਪਾ ਅਧਿਕਾਰੀਆਂ ਨੇ ਨਾਜਾਇਜ਼ ਖਣਨ ‘ਤੇ ਵੱਡੀ ਕਾਰਵਾਈ ਕੀਤੀ ਹੈ। ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਪੁਲਿਸ ਕਪਤਾਨ ਤੇ ਡਿਪਟੀ ਕਮਿਸ਼ਨਰ ਨੇ ਮਲਕਪੁਰ ਰੇਤ ਖੱਡ ‘ਤੇ ਛਾਪਾ ਮਾਰਿਆ। ਇਸ ਦੌਰਾਨ ਪੁਲਿਸ ਨੇ ਰੇਤੇ ਨਾਲ ਭਰੇ 19 ਟਿੱਪਰ, 5 ਪੋਕ ਲਾਈਨ ਮਸ਼ੀਨ ਜ਼ਬਤ ਕੀਤੀਆਂ ਤੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਕਪਤਾਨ ਸਤਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਹੁਕਮ ਪਾ ਕੇ ਉਨ੍ਹਾਂ ਚੈਕਿੰਗ ਕੀਤੀ ਤੇ ਨਾਜਾਇਜ਼ ਖਣਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਅੱਖੀਂ ਨਾਜਾਇਜ਼ ਮਾਇਨਿੰਗ ਹੁੰਦੀ ਵੇਖੀ ਤਾਂ ਉਹ ਹੈਰਾਨ ਰਹਿ ਗਏ। ਕੈਪਟਨ ਅਮਰਿੰਦਰ ਸਿੰਘ ਅੱਜ ਕਰਤਾਰਪੁਰ ਵਿੱਚ ਜੰਗ-ਏ-ਆਜ਼ਾਦੀ ਯਾਦਗਾਰ ਦੇ ਅਗਲੇ ਪੜਾਅ ਦਾ ਉਦਘਾਟਨ ਕਰਨ ਲਈ ਜਾ ਰਹੇ ਸਨ। ਰਸਤੇ ਵਿੱਚ ਉਨ੍ਹਾਂ ਹੈਲੀਕਾਪਟਰ ‘ਚੋਂ ਫਿਲੌਰ ਤੇ ਰਾਹੋਂ ਨੇੜੇ ਸਤਲੁਜ ਦਰਿਆ ਵਿੱਚ ਨਾਜਾਇਜ਼ ਮਾਇਨਿੰਗ ਹੁੰਦੀ ਵੇਖੀ। ਉਨ੍ਹਾਂ ਫੌਰਨ ਸਬੰਧਤ ਜ਼ਿਲ੍ਹਾ ਕੁਲੈਕਟਰ ਤੇ ਪੁਲਿਸ ਕਪਤਾਨ ਨੂੰ ਹੁਕਮ ਦਿੰਦਿਆਂ ਮਾਇਨਿੰਗ ਮਸ਼ੀਨਰੀ ਜ਼ਬਤ ਕਰਨ ਲਈ ਕਿਹਾ ਸੀ।

Captain-Amrinder-Singh-on-illigle-mining-2

LEAVE A REPLY