ਪੰਜਾਬ ਸੀਨੀਅਰ ਹਾਕੀ ਟੀਮ (ਲੜਕੇ) ਦੇ ਚੋਣ ਟਰਾਇਲ 27 ਫਰਵਰੀ ਨੂੰ

0
454

ਜਲੰਧਰ (ਰਮੇਸ਼ ਗਾਬਾ)ਹਾਕੀ ਇੰਡੀਆ ਵਲੋਂ 15 ਮਾਰਚ ਤੋਂ 25 ਮਾਰਚ ਤੱਕ ਉਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਵਿਖੇ ਕਰਵਾਈ ਜਾਣ ਵਾਲੀ 8ਵੀਂ ਹਾਕੀ ਇੰਡੀਆ ਸੀਨੀਅਰ ਰਾਸ਼ਟਰੀ ਹਾਕੀ ਪੁਰਸ਼ ਚੈਂਪੀਅਨਸ਼ਿਪ (ਏ ਡਵੀਜ਼ਨ) ਵਿੱਚ ਭਾਗ ਲੈਣ ਵਾਲੀ ਪੰਜਾਬ ਸੀਨੀਅਰ ਹਾਕੀ ਟੀਮ (ਲੜਕੇ) ਦੀ ਚੋਣ ਲਈ ਟਰਾਇਲ ਜਲੰਧਰ ਦੇ ਪੀਏਪੀ ਐਸਟਰੋਟਰਫ ਹਾਕੀ ਮੈਦਾਨ ਤੇ 27 ਫਰਵਰੀ ਮੰਗਲਵਾਰ ਨੂੰ ਸ਼ਾਮ 4 ਵਜੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਪਰਗਟ ਸਿੰਘ ਨੇ ਦੱਸਿਆ ਕਿ ਇਨ•ਾਂ ਟਰਾਇਲਾਂ ਵਿੱਚ ਪੰਜਾਬ ਦੇ ਖਿਡਾਰੀ ਭਾਗ ਲੈ ਸਕਦੇ ਹਨ। ਉਨ•ਾਂ ਕਿਹਾ ਕਿ ਭਾਰਤੀ ਹਾਕੀ ਟੀਮ ਵਿੱਚ ਹਾਕੀ ਪੰਜਾਬ ਵਲੋਂ ਸਭ ਤੋਂ ਵੱਧ ਖਿਡਾਰੀ ਦਿੱਤੇ ਹਨ। ਇਸੇ ਲੜੀ ਨੂੰ ਬਰਕਰਾਰ ਰੱਖਦੇ ਹੋਏ ਇਸ ਵਾਰ ਪੰਜਾਬ ਦੀ ਬੇਹਤਰੀਨ ਟੀਮ ਚੁਣਨ ਲਈ ਉਲੰਪੀਅਨਾਂ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਤੇ ਅਧਾਰਤ ਚੋਣ ਕਮੇਟੀ ਗਠਿਤ ਕੀਤੀ ਗਈ ਹੈ, ਜਿਨ•ਾਂ ਦੀ ਦੇਖਰੇਖ ਹੇਠ ਇਹ ਟਰਾਇਲ ਕਰਵਾਏ ਜਾਣਗੇ। ਉਨ•ਾਂ ਕਿਹਾ ਕਿ ਇਨ•ਾਂ ਟਰਾਇਲਾਂ ਦੌਰਾਨ ਚੁਣੇ ਗਏ ਖਿਡਾਰੀਆਂ ਦਾ ਕੋਚਿੰਗ ਕੈਂਪ ਜਲੰਧਰ ਵਿਖੇ ਲਗਾਇਆ ਜਾਵੇਗਾ।

LEAVE A REPLY