‘ਬੇਟੀ ਬਚਾਓ-ਬੇਟੀ ਪੜਾਓ’ ਸਕੀਮ ‘ਚ 200 ਕਰੋੜ ਦਾ ਫਰਜ਼ੀਵਾੜਾ ਆਇਆ ਸਾਹਮਣੇ

0
119

ਫਤੇਹਾਬਾਦ — ਹਰਿਆਣਾ ‘ਚ ‘ਬੇਟੀ ਬਚਾਓ-ਬੇਟੀ ਪੜਾਓ’ ਦੀ 200 ਕਰੋੜ ਦੀ ਫਰਜ਼ੀ ਸਕੀਮ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਫਤੇਹਾਬਾਦ ਦੇ ਡੀ.ਸੀ. ਡਾ. ਹਰਦੀਪ ਸਿੰਘ ਨੇ ਇਹ ਖੁਲਾਸਾ ਕਰਦੇ ਹੋਏ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੇਟੀ ਬਚਾਓ-ਬੇਟੀ ਪੜਾਓ ਦੇ ਨਾਮ ‘ਤੇ ਫਰਜ਼ੀ ਫਾਰਮ ਭਰਵਾਉਣ ਵਾਲਿਆਂ ਤੋਂ ਸਾਵਧਾਨ ਰਹਿਣ । ਇਸ ਤਰ੍ਹਾਂ ਦੇ ਲੋਕ ਜੇਕਰ ਕਿਸੇ ਦੀ ਜਾਣਕਾਰੀ ‘ਚ ਆਉਂਦੇ ਹਨ ਤਾਂ ਉਸ ਦੇ ਬਾਰੇ ਪੁਲਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਜਾਣਕਾਰੀ ਦਿੱਤੀ ਜਾਵੇ । ਡੀ.ਸੀ. ਨੇ ਦੱਸਿਆ ਕਿ ਪੁਲਸ ਡਿਪਾਰਟਮੈਂਟ ਨੂੰ ਅਲਰਟ ਕਰਦੇ ਹੋਏ ਇਸ ਬਾਰੇ ‘ਚ ਆਦੇਸ਼ ਜਾਰੀ ਕੀਤੇ ਗਏ ਹਨ। ਅਜਿਹੇ ‘ਚ ਉਨ੍ਹਾਂ ਨੇ ਕਿਹਾ ਕਿ ਸਾਰੇ ਥਾਣਿਆਂ ਦੇ ਐੱਸ.ਐੱਚ.ਓ. ਆਪਣੇ ਅਧੀਨ ਆਉਂਦੇ ਖੇਤਰ ‘ਚ ਫਰਜ਼ੀ ਸਕੀਮ ਦੇ ਫਾਰਮ ਵੰਡਣ ਅਤੇ ਭਰਵਾਉਣ ਵਾਲਿਆਂ ਦਾ ਪਤਾ ਲਗਾਉਣ ਅਤੇ ਜਾਂਚ ਕਰਨ। ਡੀ.ਸੀ. ਵਲੋਂ ਬਕਾਇਦਾ ਫਰਜ਼ੀ ਫਾਰਮ ਦੀ ਕਾਪੀ ਵੀ ਮੀਡੀਆ ਨੂੰ ਜਾਰੀ ਕੀਤੀ ਗਈ ਹੈ। ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਫਰਜ਼ੀ ਸਕੀਮ ਦੇ ਧੋਖੇ ‘ਚ ਆਉਣ ਤੋਂ ਬਚ ਸਕਣ ਅਤੇ ਇਸ ਗਿਰੋਹ ਨੂੰ ਚਲਾਉਣ ਵਾਲੇ ਲੋਕ ਜਲਦੀ ਤੋਂ ਜਲਦੀ ਹਿਰਾਸਤ ‘ਚ ਲਏ ਜਾ ਸਕਣ।  ਡੀ.ਸੀ. ਨੇ ਆਮ ਜਨਤਾ ਅੱਗੇ ਅਪੀਲ ਕੀਤੀ ਹੈ ਕਿ ਉਹ ਫਾਰਮ ਭਰਵਾ ਕੇ ਕਿਸੇ ਤਰ੍ਹਾਂ ਦਾ ਲਾਲਚ ਦੇਣ ਵਾਲਿਆਂ ਤੋਂ ਸਾਵਧਾਨ ਰਹਿਣ। ਕੁਝ ਸ਼ਹਿਰਾਂ ‘ਚੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁਝ ਲੋਕ ਬੇਟੀ ਬਚਾਓ-ਬੇਟੀ ਪੜਾਓ ਯੋਜਨਾ ਦੇ ਤਹਿਤ ਦੋ ਲੱਖ ਰੁਪਏ ਦਵਾਉਣ ਦਾ ਲਾਲਚ ਦੇ ਕੇ ਲੋਕਾਂ ਤੋਂ ਫਾਰਮ ਭਰਵਾ ਰਹੇ ਹਨ।

LEAVE A REPLY