ਦਿਲ ਵਾਲੀ ਗੱਲ ਨਾਲ ਮਚਾਈ ਆਕਾਸ਼ ਨੇ ਧੂਮ ।

0
1193

ਜਲੰਧਰ (ਰਮੇਸ਼ ਗਾਬਾ)ਉਭਾਰਦਾ ਸਿਤਾਰਾ ਤੇ ਗਾਇਕ ਆਕਾਸ਼ ਮਨਚੰਦਾ ਅੱਜ ਕਲ ਆਪਣੇ ਗੀਤ ‘ ਦਿਲ ਵਾਲੀ ਗੱਲ ‘ ਦੇ ਨਾਲ ਚਰਚਾ ਵਿਚ ਹੈ । ਨੌਜਵਾਨਾਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਸੋਸ਼ਲ ਮੀਡੀਆ ਤੇ ਵੀ ਇਹ ਗੀਤ ਵਾਇਰਲ ਹੋ ਚੁਕਿਆ ਹੈ । ਯੂ ਟਿਊਬ ਤੇ ਇਸ ਗੀਤ ਨਾਲ ਦਸ ਲੱਖ ਤੋਂ ਜ਼ਿਆਦਾ ਦਰਸ਼ਕ ਹੁਣ ਤੱਕ ਜੁੜ ਚੁਕੇ ਨੇ । ਆਕਾਸ਼ ਦਾ ਪਿਛੋਕੜ ਵੀ ਸੰਗੀਤ ਨਾਲ ਜੁੜਿਆ ਹੈ । ਉਹਨਾਂ ਦੇ ਦਾਦਾ ਜੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਮਾਹਿਰ ਸਨ । ਇਸਲਈ ਸੰਗੀਤ ਓਹਨਾਂ ਦੇ ਬਚਪਨ ਦਾ ਇਕ ਹਿੱਸਾ  ਬਣ ਗਿਆ ਸੀ । ਸੰਗੀਤ ਪ੍ਰਤੀ ਆਕਾਸ ਦੀ ਲਗਨ, ਪਿਆਰ ਤੇ ਗੁਰੂ ਦੀ ਪ੍ਰੇਰਨਾ ਨੇ ਹੀ ਉਸ ਨੂੰ ਗਾਇਕੀ ਨਾਲ ਜੋੜਿਆ । ਕਵਿਤਾ ਤੇ ਸੰਗੀਤ ਦੇ ਸੁਮੇਲ ਨੂੰ ਗਾਇਕੀ ਵਿਚ ਢਾਲਣ ਦੀ ਸਮਝ ਰੱਖਣ ਵਾਲੇ ਆਕਾਸ਼ ਦੇ ਗੀਤ ਦਿਲ ਵਾਲੀ ਗੱਲ ਦੀ ਕਾਬਯਾਬੀ ਨੇ ਇਹ ਸਾਬਿਤ ਕਰ ਦਿੱਤਾ ਹੈ ਕ਼ੀ ਪੰਜਾਬੀ ਸੰਗੀਤ ਇੰਡਸਟਰੀ ਨੂੰ ਹੁਣ ਇੱਕ ਨਵਾਂ ਸਿਤਾਰਾ ਮਿਲ ਚੁਕਿਆ ਹੈ । ਹਰ ਕਿਸੇ ਨੂੰ ਹੁਣ ਆਕਾਸ਼ ਦੇ ਅਗਲੇ ਗੀਤ ਦਾ ਇੰਤਜ਼ਾਰ ਹੈ ।

LEAVE A REPLY