ਵਿਆਹਾਂ ‘ਚ ਨਹੀਂ ਚੱਲਣਗੇ ਹੁਣ ਅਸ਼ਲੀਲ ਗਾਣੇ 

0
598

  ਰਾਜਪੁਰਾ -ਵਿਆਹ-ਸ਼ਾਦੀਆਂ ‘ਚ ਹਮੇਸ਼ਾ ਤੋਂ ਹੀ ਅਸ਼ਲੀਲ ਗਾਣਿਆਂ ਕਾਰਨ ਸ਼ਰਾਬੀ ਬੇਕਾਬੂ ਹੁੰਦੇ ਰਹੇ ਹਨ, ਜਿਸ ਕਰਕੇ ਮਹਿਲਾਵਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਝੇਲਣੀ ਪੈਂਦੀ ਹੈ ਅਤੇ ਇਹਨਾਂ ਹੰਗਾਮਿਆਂ ਦਾ ਬੱਚਿਆਂ ‘ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਵਿਆਹਾਂ ਵਿੱਚ ਹਰ ਰੋਜ਼ ਇਹੋ ਜਿਹੀ ਸਮੱਸਿਆ ਨੂੰ ਵੱਧਦੇ ਵੇਖ ਰਾਜਪੁਰਾ ਪੁਲਿਸ ਨੇ ਇੱਕ ਪਹਿਲ ਕੀਤੀ ਹੈ, ਤਾਂ ਜੋ ਸਾਰੇ ਲੋਕਾਂ ਨੂੰ ਥੋੜੀ ਰਾਹਤ ਦਿੱਤੀ ਜਾ ਸਕੇ। ਥਾਣਾ ਖੇੜੀ ਗੰਡਿਆ ਪੁਲਿਸ ਨੇ ਇਸ ਸਬੰਧ ‘ਚ ਸ਼ਹਿਰ ਦੇ ਸਾਰੇ ਡੀਜੇ ਵਾਲਿਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਅਤੇ ਸਾਰਿਆਂ ਨੇ ਮਿਲਕੇ ਇਹ ਫ਼ੈਸਲਾ ਲਿਆ ਕਿ ਹੁਣ ਸ਼ਾਦੀਆਂ ਵਿੱਚ ਕਿਸੇ ਤਰ੍ਹਾਂ ਦੇ ਅਸ਼ਲੀਲ ਗਾਣੇ ਨਹੀਂ ਚਲਾਏ ਜਾਣਗੇ। ਥਾਣੇ ਦੇ ਮੁਖੀ ਪ੍ਰੇਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨ ਸ਼ਹਿਰ ‘ਚ ਹੋ ਰਹੇ ਇੱਕ ਵਿਆਹ ਵਿੱਚ ਇੱਕ ਸ਼ਰਾਬੀ ਨੇ ਗਾਣਿਆਂ ਦੀ ਅਸ਼ਲੀਲ ਸ਼ਬਦਾਂ ਨਾਲ ਜੋਸ਼ ਵਿੱਚ ਆ ਕੇ ਕਿਸੇ ਮਹਿਲਾ ਨਾਲ ਬਦਸਲੂਕੀ ਕੀਤੀ ਅਤੇ ਮਾਰਪੀਟ ਵੀ ਕੀਤੀ, ਜਿਸ ਕਾਰਨ ਵਿਆਹ ਦਾ ਮਾਹੌਲ ਵੀ ਖਰਾਬ ਹੋਇਆ

LEAVE A REPLY