ਚੱਢਾ ਨੂੰ ਸ੍ਰੀ ਗੁਰੂ ਸਿੰਘ ਸਭਾ ਵਿੱਚੋ ਵੀ ਕੀਤਾ ਗਿਆ ਬਰਖਾਸਤ

0
225
      ਅੰਮ੍ਰਿਤਸਰ 11 ਫਰਵਰੀ (ਜੋਗਿੰਦਰ ਜੌੜਾ) ਉੱਘੇ ਟਰਾਂਸਪੋਰਟਰ ਸ੍ਰ ਚਰਨਜੀਤ ਸਿੰਘ ਚੱਢਾ ਦੀ ਅਸ਼ਲੀਲ ਵੀਡੀਉ ਬਾਹਰ ਆਉਣ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਤੋ ਜਾਰੀ ਹੋਏ ਆਦੇਸ਼ ਅਨੁਸਾਰ ਸਿੱਖ ਸੰਸਥਾਵਾਂ ਵਿੱਚੋ ਮੁੱਢਲੀ ਮੈਂਬਰਸ਼ਿਪ ਖਤਮ ਕਰਨ ਦੇ ਆਦੇਸ਼ਾਂ ਉਪਰੰਤ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਵਿੱਚੋ ਮੁੱਢਲੀ ਮੈਂਬਰਸ਼ਿਪ ਤੋ ਖਾਰਜ ਕਰ ਦਿੱਤਾ ਹੈ ਜਿਸ ਨਾਲ ਚੱਢਾ ਦਾ ਸਿੱਖ ਸੰਸਥਾਵਾਂ ਵਿੱਚੋ ਪੂਰੀ ਤਰ•ਾ ਪਤਾ ਸਾਫ ਹੋ ਗਿਆ।
       ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਸ੍ਰ੍ਰ ਸੁਰਿੰਦਰ ਸਿੰਘ ਰੁਮਾਲਿਆ ਵਾਲਿਆ ਨੇ ਦੱਸਿਆ ਕਿ ਸ੍ਰ ਚਰਨਜੀਤ ਸਿੰਘ ਚੱਢਾ ਸਿੰਘ ਸਭਾ ਦੇ ਮੈਂਬਰ ਸਨ ਤੇ ਸ੍ਰੀ ਅਕਾਲ ਤਖਤ ਸਾਹਿਬ ਤੋ ਆਦੇਸ਼ ਜਾਰੀ ਹੋਏ ਹਨ ਕਿ ਅਸ਼ਲੀਲ ਵੀਡੀਉ ਕਾਂਡ ਵਿੱਚ ਫਸੇ  ਚਰਨਜੀਤ ਸਿੰਘ ਚੱਢਾ ਨੂੰ ਕਿਸੇ ਵੀ ਧਾਰਮਿਕ, ਰਾਜਸੀ ਤੇ ਸਮਾਜਿਕ ਸਟੇਜ ਤੋ ਨਾ ਬੋਲਣ ਦਿੱਤਾ ਜਾਵੇ ਤੇ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ ਹੀ ਨਹੀ ਸਗੋ ਮੁੱਢਲੀ ਮੈਂਬਰਸ਼ਿਪ ਤੋ ਫਾਰਗ ਕੀਤਾ ਜਾਵੇ। ਸਭਾ ਦੇ ਪ੍ਰਧਾਨ ਸ੍ਰ ਅਨੂਪ ਸਿੰਘ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਚੱਢੇ ਨੂੰ ਸਭਾ ਵਿੱਚੋ ਬਰਖਾਸਤ ਕਰਨ ਲਈ ਜਨਰਲ ਹਾਊਸ ਵਿੱਚ ਮਤਾ ਅਵਤਾਰ ਸਿੰਘ ਨੇ ਲਿਆਦਾ ਜਿਸ ਨੂੰ ਸਰਬ ਸੰਮਤੀ ਨਾਲ ਪ੍ਰਵਾਨ ਕਰਦੇ ਹੋਏ ਚੱਢੇ ਦੀ ਮੁੱਢਲੀ ਮੈਂਬਰਸ਼ਿਪ ਖਤਮ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸਭਾ ਪੂਰਨ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਿੱਤ ਹੈ ਤੇ ਜਥੇਦਾਰ ਸਾਹਿਬ ਦੇ ਹਰ ਆਦੇਸ਼ ਦੀ ਪਾਲਣਾ ਕਰਨਾ ਆਪਣਾ ਮੁੱਢਲਾ ਫਰਜ਼ ਸਮਝਦੀ ਹੈ।
        ਵਰਨਣਯੋਗ ਹੈ ਕਿ 26 ਦਸੰਬਰ 2017 ਨੂੰ ਚੱਢਾ ਦੀ ਇੱਕ ਅਸ਼ਲੀਲ ਵੀਡੀਉ ਵਾਇਰਲ ਹੋਈ ਤਾਂ ਸਿੱਖ ਪੰਥ ਵਿੱਚ ਹੜਕੰਪ ਮੱਚ ਗਿਆ ਜਿਸ ਨੂੰ ਲੈ ਕੇ ਚੀਫ ਖਾਲਸਾ ਦੀਵਾਨ ਦੇ ਕੁਝ ਮੈਂਬਰਾਂ ਨੇ ਚੱਢੇ ਨੂੰ ਦੀਵਾਨ ਦੀ ਪ੍ਰਧਾਨਗੀ ਤੋ ਲਾਂਭੇ ਕਰਨ ਤੇ ਮੁੱਢਲੀ ਮੈਂਬਰਸ਼ਿਪ ਖਾਰਜ ਕਰਨ ਲਈ ਧਰਨਾ ਦੇਣ ਦੇ ਨਾਲ ਨਾਲ ਲਿਖਤੀ ਤੌਰ ਤੇ ਮੰਗ ਵੀ ਕੀਤੀ। ਚੱਢਾ ਨੂੰ 6 ਫਰਵਰੀ ਨੂੰ ਮੁੱਢਲੀ ਮੈਂਬਰਸ਼ਿਪ ਤੋ ਜਨਰਲ ਹਾਊਸ ਦੀ ਮੀਟਿੰਗ ਵਿੱਚ ਖਾਰਜ ਕਰ ਦਿੱਤਾ ਗਿਆ। 23 ਜਨਵਰੀ ਨੂੰ ਪੰਜ ਸਿੰਘ ਸਾਹਿਬਾਨ ਨੇ ਵੀ ਚੱਢਾ ਨੂੰ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਤੋ ਤੁਰੰਤ ਬਰਖਾਸਤ ਕਰਨ ਦੇ ਆਦੇਸ਼ ਜਾਰੀ ਕਰਦਿਆ ਚੱਢੇ ਤੋ ਦੋ ਸਾਲ ਲਈ ਕਿਸੇ ਵੀ ਧਾਰਮਿਕ, ਰਾਜਸੀ ਤੇ ਸਮਾਜਿਕ ਸਟੇਜ ਤੋ ਬੋਲਣ ਤੇ ਪਾਬੰਦੀ ਲਗਾ ਦਿੱਤੀ ਸੀ ਤੇ ਦੋ ਸਾਲ ਬਾਅਦ ਉਸ ਵੱਲੋ ਲੱਗੀ ਰੋਕ ਹਟਾਉਣ ਲਈ ਸ੍ਰੀ ਅਕਾਲ ਤਖਤ ਤੇ ਦਰਖਾਸਤ ਦੇਣ ਉਪਰੰਤ ਹੀ ਪੰਜ ਸਿੰਘ ਸਾਹਿਬਾਨ ਵੱਲੋ ਵਿਚਾਰ ਕੀਤਾ ਜਾਵੇਗਾ ਜਦ ਕਿ ਚੱਢੇ ਨੇ ਪੰਜ ਸਿੰਘ ਸਾਹਿਬਾਨ ਦੇ ਸਨਮੁੱ੍ਰਖ ਪੇਸ਼ ਹੋ ਕੇ ਅਸ਼ਲੀਲ ਵੀਡੀਉ ਨੂੰ ਜਾਅਲੀ ਦੱਸਦਿਆ ਵਿਰੋਧੀਆ ਵੱਲੋ ਉਹਨਾਂ ਨੂੰ ਫਸਾਉਣ ਦੀ ਚਾਲ ਦੱਸਿਆ ਸੀ। ਚੱਢਾ ਹੁਣ ਪੂਰੀ ਤਰ•ਾ ਵਿਹਲੇ ਹੋ ਗਏ ਹਨ ਤੇ ਉਹਨਾਂ ਦੀ ਸਾਰੀਆ ਸਿੱਖ ਸੰਸਥਾਵਾਂ ਵਿੱਚੋ ਮੈਂਬਰਸ਼ਿਪ ਖਤਮ ਹੋ ਗਈ ਹੈ।  ਚੱਢਾ ਸ਼ਰਾਬ ਦੇ ਉੱਘੇ ਵਪਾਰੀ ਰਹੇ ਹਨ ਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਬਨਣ ਉਪਰੰਤ ਵੀ ਉਹ ਸ਼ਰਾਬ ਦੇ ਵਪਾਰੀ ਸਨ ਤੇ ਉਹਨਾਂ ਦੇ ਵਿਜਟਿੰਗ ਕਾਰਡ ਤੇ ”ਵਾਈਨ ਕੰਟਰੈਕਟਰ” ਲਿਖਿਆ ਹੋਇਆ ਸੀ ਜਿਸ ਨੂੰ ਲੈ ਕੇ ਸੰਗਤਾਂ ਵੱਲੋ ਵਿਰੋਧ ਕਰਨ ਉਪੰਰਤ ਹੀ ਉਹਨਾਂ ਇਹ ਲਕਬ ਨੂੰ ਲਿਖਣਾ ਬੰਦ ਕੀਤਾ ਗਿਆ ਸੀ।

LEAVE A REPLY