ਅੱਜ ਦਿਨ ਵੈਲੇਨਟਾਈਨ ਦਾ…’

0
136

ਵੈਲੇਨਟਾਈਨ ਡੇ ਨੂੰ ਮੁੱਖ ਰਖਦੇ ਹੋਏ ਨੌਜਵਾਨ ਵਰਗ ‘ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਦਿਨ ਨੂੰ ਨੌਜਵਾਨ ਪੀੜੀ ਵੱਲੋਂ ਸਿਰਫ ਗੁਲਾਬ ਦੇ ਫੁੱਲ ਜਾਂ ਤੋਹਫੇ ਦੇ ਕੇ ਨਹੀ ਬਲਕਿ ਹਮੇਸ਼ਾ ਸਾਥ ਰਹਿਣ ਦੀਆਂ ਕਸਮਾਂ ਦੇ ਕੇ ਵੀ ਮਨਾਇਆ ਜਾਂਦਾ ਹੈ। ਰਾਜੇਸ਼ ,ਰੇਖਾ  ਤੇ  ਵਿਨੈ  ਦਾ ਕਹਿਣ ਹੈ ਵੈਲੇਨਟਾਈਨ ਡੇ ਨੌਜਵਾਨਾਂ ਦਾ ਪਸੰਦੀਦਾ ਤਿਉਹਾਰ ਬਣ ਚੁੱਕਾ ਹੈ ਪਰ ਅਸਲ ‘ਚ ਪਿਆਰ ਦਾ ਅਸਲੀ ਰੂਪ ਹੁੰਦਾ ਹੈ ਜੋ ਭਰਾ-ਭੈਣ, ਮਾਂ-ਪੁੱਤਰ ਤੇ ਪਿਤਾ-ਪੁੱਤਰ ਵਰਗੇ ਰਿਸ਼ਤਿਆਂ ਨੂੰ ਦਰਸਾਉਂਦਾ ਹੋਵੇ।
ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ‘ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਾ ਹੀ ਕਿਸੇ ਨੂੰ ਜਨਤਕ ਸਥਾਨਾਂ ‘ਤੇ ਅਸ਼ਲੀਲਤਾ ਫੈਲਾਉਣ ਦਿੱਤੀ ਜਾਵੇਗੀ। ਜੇਕਰ ਕੋਈ ਛੇੜਖਾਨੀ ਕਰਦਾ ਹੈ ਤਾਂ ਤੁਰੰਤ 112 ਨੰਬਰ ‘ਤੇ ਫੋਨ ਕਰੋ। ਕਾਰਵਾਈ ਹੋਵੇਗੀ।

LEAVE A REPLY