ਪੁਲਿਸ ਲਾਈਨ ਸਟੇਡੀਅਮ ‘ਚ ਹੋਣਗੀਆਂ ਸਾਰੀਆਂ ਸਹੂਲਤਾਂ-ਬੇਰੀ

0
152

 ਜਲੰਧਰ (ਰਮੇਸ਼ ਗਾਬਾ)ਇਕ ਸਾਲ ਤੋਂ ਫ਼ੰਡ ਨਾ ਆਉਣ ਕਰਕੇ ਲਟਕੇ ਰਹੇ ਪੁਲਿਸ ਸਟੇਡੀਅਮ ਨੂੰ ਬਣਾਉਣ ਦੇ ਕੰਮ ਦਾ ਉਦਘਾਟਨ ਵਿਧਾਇਕ ਰਜਿੰਦਰ ਬੇਰੀ ਨੇ ਕੀਤਾ ਤੇ ਉਨ੍ਹਾਂ ਨਾਲ ਮੇਅਰ ਜਗਦੀਸ਼ ਰਾਜ ਰਾਜਾ, ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਸਮੇਤ ਹੋਰ ਅਫ਼ਸਰ ਅਤੇ ਪਤਵੰਤੇ ਹਾਜ਼ਰ ਸਨ | ਬੇਰੀ ਨੇ ਦੱਸਿਆ ਕਿ 49.50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਵਿਚ ਸਾਰੀਆਂ ਸਹੂਲਤਾਂ ਹੋਣਗੀਆਂ | ਪੁਲਿਸ ਪ੍ਰਸ਼ਾਸਨ ਵਲੋਂ ਇਸ ਮਾਮਲੇ ਵਿਚ ਨਿਗਮ ਕੋਲ ਪਹੁੰਚ ਕੀਤੀ ਗਈ ਸੀ ਕਿ ਆਧੁਨਿਕ ਸਹੂਲਤਾਂ ਵਾਲਾ ਸਟੇਡੀਅਮ ਬਣਾਇਆ ਜਾਵੇ | ਸ੍ਰੀ ਬੇਰੀ ਨੇ ਦੱਸਿਆ ਕਿ ਇਸ ਸਟੇਡੀਅਮ ਵਿਚ ਲੋਕਾਂ ਦੇ ਬੈਠਣ ਵਾਲੀ ਜਗ੍ਹਾ ਤੋਂ ਇਲਾਵਾ ਵੀ. ਆਈ. ਪੀ. ਲੋਕਾਂ ਲਈ ਬੈਠਣ ਦੀ ਜਗ੍ਹਾ ਅਤੇ ਸੈਰ ਕਰਨ ਵਾਲੇ ਲੋਕਾਂ ਲਈ ਟਰੈਕ ਵੀ ਬਣਾਇਆ ਜਾਵੇਗਾ | ਸਟੇਡੀਅਮ ਪੀ. ਆਈ. ਡੀ. ਬੀ. ਦੇ ਫ਼ੰਡਾਂ ਨਾਲ ਬਣਾਇਆ ਜਾ ਰਿਹਾ ਹੈ | ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਇਸ ਸਟੇਡੀਅਮ ਦੇ ਬਣਨ ਨਾਲ ਪੁਲਿਸ ਲਾਈਨ ‘ਚ ਰਹਿੰਦੇ ਲੋਕਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ | ਇਸ ਮੌਕੇ ਡੀ. ਸੀ. ਪੀ. ਰਜਿੰਦਰ ਸਿੰਘ ਤੋਂ ਇਲਾਵਾ ਡਾ: ਸੁਨੀਲ ਸ਼ਰਮਾ, ਗੌਰਵ ਗੁਪਤਾ ਠੇਕੇਦਾਰ ਤੇ ਹੋਰ ਵੀ ਹਾਜ਼ਰ ਸਨ |

LEAVE A REPLY