ਨਿਸ਼ਾਨ ਸਾਹਿਬ ਦੀ ਬੇਅਦਬੀ ਵਿਰੁਧ ਸੰਘਰਸ਼ ਦਾ ਐਲਾਨ

0
148

ਜਲੰਧਰ, (ਅਮਨ ਜਾਰਜ)-ਸੰਸਾਰਪੁਰ ਪੱਤਰ ਪ੍ਰੇਰਕ ਸੋਫੀ ਪਿੰਡ ਵਿੱਚ ਪਿਛਲੇ ਦਿਨੀ ਵਾਲਮੀਕਿ ਭਾਈਚਾਰੇ ਤੇ ਰਵੀਦਾਸੀਆ ਭਾਈਚਾਰੇ ਦੇ ਆਗੂਆਂ ਵਿਚ ਨਿਸ਼ਾਨ ਸਾਹਿਬ ਪੁਟੱਣ ਦਾ ਮਾਮਲਾ ਗਰਮਾਇਆ ਹੋਇਆ ਹੈ। ਅਜ ਪਿੰਡ ਸੰਸਾਰਪੁਰ ਵਿਖੇ ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਇਸ ਮਾਮਲੇ ਤੇ ਅਗਲਾ ਐਕਸ਼ਨ ਲੈਣ ਲਈ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦਾ ਸਰਬਸਮਤੀ ਨਾਲ ਗਠਨ ਕੀਤਾ।ਕਮੇਟੀ ਵਲੋਂ ਬੀਜੇਪੀ ਨੇਤਾ ਅਤੇ ਪੁਲਿਸ ਪ੍ਰਸਾਸ਼ਨ ਵਿਰੁਧ ਰੋਸ ਪ੍ਰਦਰਸ਼ਨ ਕੀਤਾ ਗਿਆ। ਗੋਪੀ ਹੰਸ ਅਤੇ ਰਵੀ ਕੁਮਾਰ ਨੇ ਜਾਣਕਾਰੀ ਦਿਤੀ ਕਿ ਪੁਲਿਸ ਪ੍ਰਸਾਸ਼ਨ ਰਾਜਨਿਤਕ ਦਵਾਅ ਵਿਚ ਆਕੇ ਵਾਲਮੀਕਿ ਸਮਾਜ ਦੇ ਆਗੂਆਂ ਵਿਰੁਧ ਝੁਠਾ ਪਰਚਾ ਦਰਜ ਕੀਤਾ ਹੈ। ਜਿਨਾਂ੍ਹ ਸ਼ਰਾਰਤੀ ਅਨਸਰਾਂ ਵਲੋ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਉਨਾਂ੍ਹ ਵਿਰੁਧ ਅਜੇ ਤਕ ਕੋਈ ਕਾਰਵਾਈ ਨਹੀ ਕੀਤੀ ਗਈ।ਇਸ ਮੋਕੇ ਬੀਬੀ ਸੀਤਲ ( ਬਲਾਕ ਸੰਮਤੀ ਈਸਟ ਦੀ ਚੇਅਰਪਰਸਨ ), ਸੋਦਾਗਰ ਮੱਲ ਭਗਤ ਬਸਪਾ (ਅ) ਆਗੂ,ਭਜਨ ਸਿੰਘ, ਤਰਸੇਮ ਨਾਹਰ ਧੀਣਾਂ, ਰੋਬਿਨ ਗਿੱਲ,ਰਾਜਨ ਘਈ,ਰਕੇਸ਼ ਬੈਂਸ ਆਦਿ ਹਾਜਰ ਸਨ।

LEAVE A REPLY