ਕੈਪਟਨ ਸਰਕਾਰ ਕੁੰਭ ਕਰਨੀ ਨੀਂਦ ਸੋਣਾਂ ਬੰਦ ਕਰੇ-ਸੋਦਾਗਰ ਭਗਤ

0
86

ਜਲੰਧਰ, (ਅਮਨ ਜਾਰਜ)-ਬਹੁਜਨ ਸਮਾਜ ਪਾਰਟੀ ਅੰਬੇਦਕਰ ਦੀ ਮੀਟਿੰਗ ਜਮਸ਼ੇਰ ਖਾਸ ਵਿਖੇ ਹੋਈ ਮੀਟਿੰਗ ਵਿਚ ਬਸਪਾ ਅੰਬੇਦਕਰ ਦੇ ਜਨਰਲ ਸੱਕਤਰ ਸੋਦਾਗਰ ਮੱਲ ਭਗਤ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਵਾਧੇ ਅਜੇ ਤੱਕ ਪੁਰੇ ਨਹੀ ਕੀਤੇ।ਨੋਜਵਾਨਾਂ ਨੂੰ ਨੋਕਰੀਆਂ,ਸਮਾਰਟ ਫੋਨ ਵਰਗੇ ਸਬਜਬਾਗ ਵਖਾ ਕੇ ਸਤਾ ਹਾਸਿਲ ਕੀਤੀ ਹੈ।ਇਹ ਦਲਿਤ ਸਮਾਜ ਨਾਲ ਕੋਝਾ ਮਜਾਕ ਕੀਤਾ ਹੈ।ਉਨਾਂ੍ਹ ਕਿਹਾ ਕਿ ਬਸਪਾ ਅੰਬੇਦਕਰ ਵਿਸ਼ਾਲ ਇਤਿਹਾਸਕ ਸ਼ਕਤੀ ਮਾਰਚ 27 ਫਰਵਰੀ ਨੂੰ ਸਵੇਰੇ 11.00ਵਜ਼ੇ ਅੰਬੇਦਕਰ ਚੋਂਕ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਸ਼ਹਿਰ ਦੇ ਵਖ-ਵਖ ਚੋਂਕਾਂ ਵਿਚੋ ਹੁੰਦਾ ਹੋਇਆ ਮੁੱਖ ਮੰਤਰੀ ਪੰਜਾਬ ਦੇ ਨਾਂਮ ਡਿਪਟੀ ਕਮਿਸ਼ਨਰ ਜਲੰਧਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ।ਇਸ ਮੋਕੇ ਸੋਢੀ ਖੋਸਲਾ, ਹਰਪ੍ਰੀਤ ਗਿੱਲ, ਗੁਲਜਾਰੀ ਲਾਲ ਵੜੈਚ, ਜਸਵੀਰ ਟੀਟਾ, ਦਰਸ਼ਨ ਸਭਰਵਾਲ,ਜਗੀਰ ਸਿੰਘ ਸ਼ੇਰਗਿੱਲ ਆਦਿ ਹਾਜਰ ਸਨ।

LEAVE A REPLY