“ਭਾਰਤੀ ਸਮਕਾਲੀ ਰਾਜਨੀਤੀ : ਆਮ ਲੋਕਾਂ ਦਾ ਨਜ਼ਰੀਆ” ਲੈਕਚਰ ਕਰਾਇਆ ਗਿਆ

0
139

ਜਲੰਧਰ (ਰਮੇਸ਼ ਗਾਬਾ) ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਰਾਜਨੀਤੀ ਸਾਸ਼ਤਰ ਵਿਭਾਗ ਵਲੋਂ “ਭਾਰਤੀ ਸਮਕਾਲੀ ਰਾਜਨੀਤੀ : ਆਮ ਲੋਕਾਂ ਦਾ ਨਜ਼ਰੀਆ“ਵਿਸ਼ੇ ‘ਤੇ ਇਕ ਪ੍ਰਭਾਵਸ਼ਾਲੀ ਲੈਕਚਰ ਕਰਾਇਆ ਗਿਆ, ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਜਨੀਤੀ ਸਾਸ਼ਤਰ ਵਿਭਾਗ ਦੇ ਮੁਖੀ ਡਾ. ਜਗਰੂਪ ਸਿੰਘ ਸ਼ੇਖੋ ਮੁਖ ਵਕਤਾ ਵਜੋਂ ਹਾਜ਼ਰ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਵਿਭਾਗ ਮੁਖੀ ਪ੍ਰੋ. ਮਨਪੀਤ ਕੌਰ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਡਾ. ਜਗਰੂਪ ਸਿੰਘ ਸ਼ੇਖੋ ਨੂੰ ਜੀ ਆਇਆ ਕਿਹਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁਖ ਵਕਤਾ ਡਾ. ਜਗਰੂਪ ਸਿੰਘ ਸ਼ੇਖੋਂ ਨੇ ਦਸਿਆ ਕਿ ਉਨ੍ਹਾਂ ਨੇ ਆਪਣੀ ਖੇਤਰੀ ਖੋਜ ਦੌਰਾਨ ੧੫੦੦੦ ਬੰਦਿਆਂ ਦੇ ਭਾਰਤੀ ਰਾਜਨੀਤੀ ਬਾਰੇ ਵਿਚਾਰ/ਸੁਝਾਅ ਲਏ, ਜਿਸ ਦਾ ਸਿੱਟਾ ਇਹ ਹੈ ਕਿ ਆਉਣ ਵਾਲੇ ਸਮੇਂ ਵਿਚ ਲੋਕ ਉਸੇ ਸਰਕਾਰ ਨੂੰ ਚੁਣਨਗੇ ਜੋ ਕੀਤੇ ਵਾਅਦਿਆਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨਗੀਆਂ। ਉਨ੍ਹਾਂ ਕਿਹਾ ਕਿ ਭਾਰਤ ਵਿਚ ਲੋਕਤੰਤਰ ਲਗਾਤਾਰ ਚਲਦਾ ਆ ਰਿਹਾ ਹੈ, ਇਸੇ ਬੁਨਿਆਦ ਤੇ ਸਮੇਂ-ਸਮੇਂ ਲੋਕਾਂ ਨੂੰ ਹਰ ਆਉਣ ਵਾਲੀ ਸਰਕਾਰ ਤੋਂ ਇਹ ਉਮੀਦ ਹੁੰਦੀ ਹੈ ਕਿ ਸਰਕਾਰ ਦੁਆਰਾ ਜੋ ਵੱਡਾ ਨਾਅਰਾ ਦਿੱਤਾ ਜਾ ਰਿਹਾ ਹੈ, ਉਹ ਪੂਰਾ ਵੀ ਕਰਨਗੀਆਂ, ਪਰ ਅਜਿਹਾ ਕਦੇ ਹੁੰਦਾ ਨਹੀਂ। ਇਸ ਲਈ ਸਰਕਾਰਾਂ ਨੁੰ ਚਾਹੀਦਾ ਹੈ ਕਿ ਆਪ ਲੋਕਾਂ ਲਈ ਜਿਹੜੀਆਂ ਨੀਤੀਆਂ ਬਣਾਈਆਂ ਜਾਣ ਜਾਂ ਜੋ ਨਾਅਰੇ ਦਿੱਤੇ ਜਾਣ, ਉਨ੍ਹਾਂ ਨੂੰ ਪੂਰਾ ਕਰਨਾ ਵੀ ਉਨ੍ਹਾਂ ਦਾ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਿ ਸਰਕਾਰਾਂ ਨੂੰ ਆਮ ਲੋਕਾਂ, ਸਿੱਖਿਆ ਪ੍ਰਣਾਲੀ, ਸਿਹਤ ਸਹੂਲਤਾਂ ਅਤੇ ਦੇਸ਼ ਦੇ ਉਦਯੋਗਾਂ ਨੂੰ ਹੋਰ ਉੱਚਾ ਚੁੱਕਣ ਲਈ ਵੱਡੇ ਯਤਨ ਕਰਨੇ ਚਾਹੀਦੇ ਹਨ, ਤਾਂ ਹੀ ਦੇਸ਼ ਵਧੇਰੇ ਤਰੱਕੀ ਕਰ ਸਕਦਾ ਹੈ। ਅੰਤ ਵਿਚ ਰਾਜਨੀਤੀ ਸਾਸ਼ਤਰ ਵਿਭਾਗ ਦੇ ਮੁਖੀ ਪ੍ਰੋ. ਮਨਪ੍ਰੀਤ ਕੌਰ ਨੇ ਮੁਖ ਵਕਤਾ ਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਅਜਿਹੇ ਲੈਕਚਰ ਕਰਾਉਣੇ ਜਾਰੀ ਰਹਿਣਗੇ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ. ਹਰਜੀਤ ਸਿੰਘ ਵਲੋਂ ਬਾਖੂਬੀ ਨਿਭਾਈ ਗਈ। ਲੈਕਚਰ ਦੌਰਾਨ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਮੁਖ ਵਕਤਾ ਨਾਲ ਦੇਸ਼ ਦੀ ਰਾਜਨੀਤੀ ਬਾਰੇ ਸਵਾਲ ਜਵਾਬ ਵੀ ਕੀਤਾ। ਇਸ ਮੌਕੇ ਵਿਭਾਗ ਦੇ ਪ੍ਰੋ. ਪ੍ਰਭਦਿਆਲ, ਡਾ. ਹਰਜੀਤ ਸਿੰਘ, ਡਾ. ਅਜੀਤਪਾਲ ਸਿੰਘ, ਪ੍ਰੋ. ਅਨੂੰ ਮੂਮ, ਪ੍ਰੋ. ਜਸਰੀਨ ਕੌਰ, ਡੀਨ ਅਕਾਦਮਿਕ ਮਾਮਲੇ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਤੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।

LEAVE A REPLY