ਬੈਂਕਾਂ ‘ਚ ‘ਜ਼ੀਰੋ ਬੈਲ਼ਂਸ’ ਸ਼੍ਰੇਣੀ ਅਧੀਨ ਹੋਣ ਪੈਨਸ਼ਨ ਧਾਰਕਾਂ ਦੇ ਖਾਤੇ-ਕੁਲਤਾਰ ਸਿੰਘ ਸੰਧਵਾ

0
182

ਚੰਡੀਗੜ੍ਹ, (ਟੀਐਲਟੀ ਨਿਊਜ਼) ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮਾਜ ਕਲਿਆਣ ਯੋਜਨਾਵਾਂ ਅਧੀਨ ਮਿਲਣ ਵਾਲੀਆਂ ਪੈਨਸ਼ਨਾਂ ਦੇ ਲਾਭਪਾਤਰੀਆਂ ਦੇ ਬੈਂਕ ਖਾਤੇ ‘ਜ਼ੀਰੋ ਬੈਲ਼ਂਸ’ ਸ਼੍ਰੇਣੀਆਂ ਅਧੀਨ ਲਿਆਂਦੇ ਜਾਣ।
‘ਆਪ’ ਵੱਲੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਉਨ੍ਹਾਂ ਇਸ ਸੰਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਰਾਹੀਂ ਬੇਨਤੀ ਕੀਤੀ ਹੈ ਅਤੇ ਸਰਕਾਰ ਦੀਆਂ ਵੱਖ-ਵੱਖ ਸਮਾਜਿਕ ਸੁਰੱਖਿਆ ਅਧੀਨ ਬੁਢਾਪਾ, ਅੰਗਹੀਣ, ਵਿਧਵਾ, ਨਿਆਸਰਾ ਪੈਨਸ਼ਨ ਅਤੇ ਨਰੇਗਾ/ ਮਨਰੇਗਾ ਸਮੇਤ ਹੋਰ ਕਲਿਆਣਕਾਰੀ ਸਕੀਮਾਂ ਦੇ ਵਿੱਤੀ ਲਾਭ ਲੈਣ ਲਈ ਇਕ ਵੱਡੀ ਔਕੜ ਪੇਸ਼ ਆ ਰਹੀ ਹੈ, ਜਿਸ ਕਾਰਨ ਨਾ ਕੇਵਲ ਵਿੱਤੀ ਹਾਨੀ ਹੋ ਰਹੀ ਹੈ ਬਲਕਿ ਗੈਰ-ਜ਼ਰੂਰੀ ਪਰੇਸ਼ਾਨੀਆਂ ਵੀ ਝੱਲਣੀਆਂ ਪੈ ਰਹੀਆਂ ਹਨ।
ਸੰਧਵਾ ਨੇ ਦੱਸਿਆ ਕਿ ਇਹਨਾਂ ਲੋੜਵੰਦਾਂ ਅਤੇ ਗ਼ਰੀਬ ਲਾਭਪਾਤਰੀਆਂ ਨੂੰ ਇਹ ਲਾਭ ਲੈਣ ਲਈ ਨਿਰਧਾਰਿਤ ਬੈਂਕਾਂ ‘ਚ ਜੋ ਖਾਤੇ ਖੁਲ੍ਹਵਾਉਣੇ ਪੈਂਦੇ ਹਨ, ਉਹ ‘ਜ਼ੀਰੇ ਬੈਲ਼ਂਸ’ ਸ਼੍ਰੇਣੀ ਜਾਂ ਜਨ-ਧਨ ਸਕੀਮ ਅਧੀਨ ਹੋਣੇ ਚਾਹੀਦੇ ਹਨ।
‘ਆਪ’ ਵਿਧਾਇਕ ਨੇ ਕੋਟਕਪੂਰਾ ਦੀ ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਭਾਰਤੀ ਸਟੇਟ ਬੈਂਕਾਂ ਦੇ ਹਵਾਲੇ ਨਾਲ ਦੱਸਿਆ ਕਿ ਬੈਂਕਾਂ ਵੱਲੋਂ ਅਜਿਹੇ ਗ਼ਰੀਬ ਖਾਤਾ ਧਾਰਕਾਂ ਤੋਂ ਘਟੋਂ ਘੱਟ ਬੈਲ਼ਂਸ ਨਾ ਰੱਖਣ ਦੇ ਬਹਾਨੇ ਨਾਲ ਇਹਨਾਂ ਦੇ ਖਾਤਿਆਂ ਵਿਚੋਂ ਜੁਰਮਾਨੇ ਵਜੋਂ ਰਾਸ਼ੀ ਦੀ ਕਟੌਤੀ ਕੀਤੀ ਜਾ ਰਹੀ ਹੈ। ਇਹਨਾਂ ਖਾਤਾ ਧਾਰਕਾਂ ਨੂੰ ਡਰਾ ਕੇ ਜਾਂ ਗੁਮਰਾਹ ਕਰ ਕੇ ਖਾਤੇ ‘ਚ ਘੱਟੋ ਘੱਟ ਬੈਲ਼ਂਸ ਲਈ ਲੋੜੀਂਦੀ ਰਾਸ਼ੀ ਜਮਾ ਕਰਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ, ਜੋ ਕਿ ਪੰਜਾਬ ਦੇ ਲੱਖਾਂ ਲੋੜਵੰਦ ਅਤੇ ਗ਼ਰੀਬ ਲਾਭਪਾਤਰੀਆਂ ਨਾਲ ਸਰਾਂ-ਸਰ ਧੱਕਾ ਹੈ, ਕਿਉਂਕਿ ਇਹ ਲਾਭਪਾਤਰੀ ਵਿੱਤੀ ਤੌਰ ‘ਤੇ ਅਜਿਹੀ ਸ਼ਰਤ ਪੂਰੀ ਕਰਨ ਤੋਂ ਪੂਰੀ ਤਰ੍ਹਾਂ ਅਸਮਰਥ ਹਨ।
ਸੰਧਵਾ ਨੇ ਮੰਗ ਕੀਤੀ ਕਿ ਇਸ ਧੱਕੇਸ਼ਾਹੀ ਨੂੰ ਫ਼ੌਰੀ ਤੌਰ ‘ਤੇ ਰੋਕਿਆ ਜਾਵੇ ਅਤੇ ਦੋਸ਼ੀ ਬੈਂਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪੰਜਾਬ ਜਿੰਨੀਆਂ ਵੀ ਬੈਂਕਾਂ ਨੇ ਇਹਨਾਂ ਖਾਤਾ ਧਾਰਕਾਂ ਦੇ ਪੈਸੇ ਪਿਛਲੇ ਸਮੇਂ ਦੌਰਾਨ ਘੱਟੋ-ਘੱਟ ਬੈਲ਼ਂਸ ਰੱਖਣ ਦੀ ਸ਼ਰਤ ਥੱਲੇ ਕੱਟੇ ਗਏ ਹਨ। ਉਹ ਇਕ ਮਹੀਨੇ ਦੇ ਅੰਦਰ-ਅੰਦਰ ਵਾਪਸ ਕਰਾਏ ਜਾਣ।

LEAVE A REPLY