ਨਿਊ ਸ਼ੀਤਲ ਨਗਰ ਨੌਜਵਾਨ ਸਭਾ ਨੇ ਆਪ ਹੀ ਕੀਤੀ ਇਲਾਕੇ ਦੀ ਸਫਾਈ

0
175

ਜਲੰਧਰ (ਰਮੇਸ਼ ਗਾਬਾ) ਵਾਰਡ ਨੰ. 71 ਦੇ ਅਧੀਨ ਪੈਂਦੇ ਨਿਊ ਸ਼ੀਤਲ ਨਗਰ ਵਿੱਚ ਫੈਲੀ ਗੰਦਗੀ ਅਤੇ ਕੁੜੇ ਦੇ ਢੇਰਾਂ ਦੇ ਕਾਰਨ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। ਇਸ ਸਬੰਧੀ ਕਈ ਬਾਰ ਇਲਾਕੇ ਦੇ ਕੌਸਲਰ ਅਤੇ ਨਿਗਮ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਕੋਈ ਸੁਣਵਾਈ ਨਹੀ ਹੋ ਰਹੀ। ਗੰਦਗੀ ਦੇ ਕਾਰਨ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਲਈ ਅੱਜ ਇਲਾਕੇ ਵਿੱਚ ਸਵੱਛਤਾ ਕਾਇਮ ਕਰਨ ਲਈ ਨਿਊ ਸ਼ੀਤਲ ਨਗਰ ਨੌਜਵਾਨ ਸਭਾ ਨੇ ਬੀਠਾ ਉਠਾਇਆ ਅਤੇ ਇਲਾਕੇ ਦੀ ਸਫਾਈ ਕੀਤੀ ਅਤੇ ਕੂੜਾ ਉਠਾਇਆ।

LEAVE A REPLY