ਚੰਗੀ ਖਬਰ: ਸਿਹਤ ਦੇ ਮਾਮਲੇ ‘ਚ ਪੰਜਾਬ ਦੂਜੇ ਨੰਬਰ ‘ਤੇ!

0
175

ਨਵੀਂ ਦਿੱਲੀ (ਟੀਐਲਟੀ ਨਿਊਜ਼) ਰਾਜਾਂ ‘ਚ ਸਿਹਤ ਦਾ ਹਾਲ ਦੱਸਣ ਵਾਲੀ ਨੀਤੀ ਕਮਿਸ਼ਨ ਦੇ ਹੈਲਥ ਇੰਡੈਕਸ (ਸਿਹਤ ਸੂਚੀ ਪੱਤਰ) ‘ਚ ਕੇਰਲ ਦੇਸ਼ ‘ਚ ਸਰਵਸ਼੍ਰੇਸ਼ਠ ਜਦੋਂ ਪੰਜਾਬ ਦੂਜੇ ਨੰਬਰ ‘ਤੇ ਹੈ। ਤੇਜ਼ੀ ਨਾਲ ਪ੍ਰਦਰਸ਼ਨ ਸੁਧਾਰਨ ਦੇ ਮਾਮਲੇ ‘ਚ ਝਾਰਖੰਡ ਸਭ ਤੋਂ ਅੱਗੇ ਹੈ। ਕੇਂਦਰ ਸ਼ਾਸਤਰ ਖੇਤਰਾਂ ‘ਚ ਚੰਡੀਗੜ੍ਹ ਦੂਜੇ ਅਤੇ ਰਾਜਧਾਨੀ ਦਿੱਲੀ ਹੈਲਥ ਇੰਡੈਕਸ ‘ਚ ਤੀਜੇ ਨੰਬਰ ‘ਤੇ ਹੈ। ਇਸ ਇੰਡੈਕਸ ਦੀ ਅਹਿਮੀਅਤ ਇਸ ਲਈ ਹੈ, ਕਿਉਂਕਿ ਕੇਂਦਰ ਇਸੇ ਦੇ ਆਧਾਰ ‘ਤੇ ਰਾਜਾਂ ਨੂੰ ਵਿਸ਼ੇਸ਼ ਅਨੁਦਾਨ (ਗਰਾਂਟ) ਦੇਵੇਗਾ। ਨੀਤੀ ਕਮਿਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਸ਼ੁੱਕਰਵਾਰ ਨੂੰ ‘ਹੈਲਥੀ ਸਟੇਟਸ, ਪ੍ਰੋਗ੍ਰੇਸਿਵ ਇੰਡੀਆ’ ਟਾਈਟਲ ਨਾਲ ਰਿਪੋਰਟ ਜਾਰੀ ਕੀਤੀ, ਜਿਸ ‘ਚ ਸਿਹਤ ਸੂਚੀ ਪੱਤਰ ‘ਤੇ ਰਾਜਾਂ ਦੀ ਇਹ ਰੈਂਕਿੰਗ ਦਿੱਤੀ ਗਈ ਹੈ। ਨੀਤੀ ਕਮਿਸ਼ਨ ‘ਚ ਸਲਾਹਕਾਰ ਅਤੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਆਲੋਕ ਕੁਮਾਰ ਦੀ ਅਗਵਾਈ ‘ਚ ਕਮਿਸ਼ਨ ਦੇ ਅਧਿਕਾਰੀਆਂ ਦੇ ਦਲ ਨੇ ਇਸ ਇੰਡੈਕਸ ਨੂੰ ਤਿਆਰ ਕੀਤਾ ਹੈ। ਨਵਜਾਤ ਮੌਤ ਦਰ ਅਤੇ ਮੈਟਰਨਲ ਮਾਰਟੀਲਿਟੀ ਰੇਟ ਵਰਗੇ ਸਿਹਤ ਸੰਕੇਤਕਾਂ ਦੇ ਸਾਲ 2015-16 ਦੇ ਅੰਕੜਿਆਂ ਦੇ ਆਧਾਰ ‘ਤੇ ਬਣਾਈ ਗਈ ਇਸ ਇੰਡੈਕਸ ‘ਤੇ 21 ਵੱਡੇ ਰਾਜਾਂ, 8 ਛੋਟੇ ਰਾਜਾਂ ਅਤੇ 7 ਕੇਂਦਰ ਸ਼ਾਸਤਰ ਪ੍ਰਦੇਸ਼ਾਂ ਨੂੰ ਤਿੰਨ ਵੱਖ-ਵੱਖ ਸ਼੍ਰੇਣੀਆਂ ‘ਚ ਰੈਂਕਿੰਗ ਕੀਤੀ ਗਈ ਹੈ।

LEAVE A REPLY