ਡਾਕਟਰਾਂ ਦਾ ਕਾਰਨਾਮਾ: ਉੱਡਾ ਦਿੱਤਾ ਦਿਮਾਗ ਦਾ ਇਕ ਹਿੱਸਾ, ਮਾਮਲਾ ਦਰਜ

0
273

ਨਵੀਂ ਦਿੱਲੀ (ਟੀਐਲਟੀ ਨਿਊਜ਼) ਦੇਸ਼ ਭਰ ‘ਚ ਡਾਕਟਰਾਂ ਦੇ ਕਾਰਨਾਮੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਇਸੇ ਤਰ੍ਹਾਂ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਡਾਕਟਰਾਂ ਨੇ ਮਰੀਜ਼ ਦੇ ਦਿਮਾਗ ਦਾ ਇਕ ਹਿੱਸਾ ਹੀ ਗਾਇਬ ਕਰ ਦਿੱਤਾ ਹੈ, ਜਿਸ ਤੋਂ ਪਰੇਸ਼ਾਨ ਮਰੀਜ਼ ਨੇ ਡਾਕਟਰਾਂ ਦੇ ਖਿਲਾਫ ਪੁਲਸ ਕੇਸ ਕਰ ਦਿੱਤਾ ਹੈ। ਦਰਅਸਲ ਵੈਦੇਹੀ ਮੈਡੀਕਲ ਸਾਇੰਸ ਐਂਡ ਰਿਸਰਚ ਸੈਂਟਰ ਦੇ 2 ਨਿਊਰੋਸਰਜਨ ‘ਤੇ ਪੁਲਸ ਨੇ ਲਾਪਰਵਾਹੀ ਦੇ ਮਾਮਲੇ ‘ਚ ਕੇਸ ਦਰਜ ਕੀਤਾ ਹੈ। ਉਨ੍ਹਾਂ ‘ਤੇ 25 ਸਾਲ ਦੇ ਆਦਮੀ ਜਿਸ ਦਾ ਨਾਂ ਮੰਜੂਨਾਥ ਹੈ, ਉਸ ਦੇ ਦਿਮਾਗ ਦੇ ਕੁਝ ਹਿੱਸਿਆਂ ਨੂੰ ਗਾਇਬ ਕਰਨ ਦਾ ਦੋਸ਼ ਲੱਗਾ ਹੈ। ਮੰਜੂਨਾਥ ਦਾ ਇਨ੍ਹਾਂ ਡਾਕਟਰਾਂ ਨੇ ਆਪਰੇਸ਼ਨ ਕੀਤਾ ਸੀ। ਮਰੀਜ਼ ਦੀ ਮਾਂ ਰੂਕਮਨੀ ਅੰਮਾ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਡਾਕਟਰ ਬੀ ਗੁਰੂਪ੍ਰਸਾਦ ਅਤੇ ਡਾਕਟਰ ਰਾਜੇਸ਼ ਆਰ ਰਾਏਕਰ ਦੇ ਖਿਲਾਫ ਕੇਸ ਦਰਜ ਕੀਤਾ ਹੈ।  ਮਰੀਜ਼ ਮੰਜੂਨਾਥ ਦਾ ਕਹਿਣਾ ਹੈ ਕਿ ਉਹ ਸਰਜਰੀ ਦੇ ਬਾਅਦ ਤੋਂ ਬਰਬਾਦ ਹੋ ਗਿਆ ਹੈ। ਉਸ ਦੀ ਖੋਪੜੀ ਦੇ ਸੱਜੇ ਹਿੱਸੇ ਦੀ ਹੱਡੀ ਨੂੰ ਡਾਕਟਰਾਂ ਨੇ ਗਾਇਬ ਕਰ ਲਿਆ। ਉਸ ਦਾ ਕਹਿਣਾ ਹੈ ਕਿ ਸਕਲ ਉਸ ਦੇ ਦਿਮਾਗ ਦੀ ਇਕਮਾਤਰ ਸੁਰੱਖਿਆ ਸੀ। ਜਿਸ ਦੀ ਕਮੀ ‘ਚ ਹੁਣ ਇਕ ਸਟਰਾਅ ਲੱਗਣ ਨਾਲ ਵੀ ਉਸ ਦੇ ਸਿਰ ਨੂੰ ਡੂੰਘੀ ਸੱਟ ਪੁੱਜ ਸਕਦੀ ਹੈ। ਉੱਥੇ ਹੀ ਆਪਣੀ ਸਫਾਈ ‘ਚ ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ ਦੇ ਪਰਿਵਾਰ ਵਾਲੇ ਪ੍ਰਕਿਰਿਆ ਨੂੰ ਠੀਕ ਤਰ੍ਹਾਂ ਸਮਝ ਨਹੀਂ ਪਾਏ ਹਨ, ਜਦੋਂ ਕਿ ਉਸ ਨੂੰ ਸਾਫ਼ ਤੌਰ ‘ਤੇ ਦੱਸਿਆ ਗਿਆ ਸੀ ਕਿ ਦਿਮਾਗ ਦੀ ਹੱਡੀ ਨੂੰ ਰਿਪਲੇਸ ਨਹੀਂ ਕੀਤਾ ਜਾ ਸਕਦਾ ਹੈ। ਦੋਹਾਂ ਡਾਕਟਰਾਂ ਦੇ ਖਿਲਾਫ ਭਾਰਤੀ ਸਜ਼ਾ ਜ਼ਾਬਤਾ ਧਾਰਾ 338 (ਜੀਵਨ ਨੂੰ ਖਤਰੇ ‘ਚ ਪਾਉਣ ਜਾਂ ਦੂਜਿਆਂ ਦੀ ਵਿਅਕਤੀਗਤ ਸੁਰੱਖਿਆ ਕਾਰਨ ਗੰਭੀਰ ਸੱਟ ਲੱਗਣਾ) ਦੇ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ, ਅਸੀਂ ਦੋਸ਼ਾਂ ਨੂੰ ਲੈ ਕੇ ਸ਼ਿਕਾਇਤਕਰਤਾ ਤੋਂ ਦਸਤਾਵੇਜ਼ਾਂ ਦੀ ਮੰਗ ਕੀਤੀ ਹੈ। ਸ਼ਿਕਾਇਤ ਅਨੁਸਾਰ ਮੰਜੂਨਾਥ ਨੂੰ ਸਿਰ ‘ਚ ਦਰਦ ਹੋਣ ਕਾਰਨ ਵੈਦੇਹੀ ਹਸਪਤਾਲ ‘ਚ 2 ਫਰਵਰੀ 2017 ਨੂੰ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਮਰੀਜ਼ ਦੇ ਦਿਮਾਗ ‘ਚ ਖੂਨ ਜੰਮਿਆ ਹੋਇਆ ਹੈ ਅਤੇ ਉਸ ਨੂੰ ਤੁਰੰਤ ਸਰਜਰੀ ਦੀ ਲੋੜ ਹੈ ਤਾਂ ਕਿ ਉਸ ਦੀ ਜਾਨ ਬਚਾਈ ਜਾ ਸਕੇ।

LEAVE A REPLY