ਕਾਂਗਰਸ ਦੀ ਗੁੱਟਬਾਜ਼ੀ ਪੁੱਜੀ ਦਿੱਲੀ ਦਰਬਾਰ

0
189

ਚੰਡੀਗੜ੍ਹ (ਟੀਐਲਟੀ ਨਿਊਜ਼) ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਦੀ ਕਹਾਣੀ ਦਿੱਲੀ ਦਰਬਾਰ ਪੁੱਜ ਚੁੱਕੀ ਹੈ। ਅੱਜ ਦਿੱਲੀ ਵਿੱਚ ਇਸ ‘ਤੇ ਚਰਚਾ ਹੋ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਇਸ ਮਸਲੇ ‘ਤੇ ਮੁਲਾਕਾਤ ਕਰ ਸਕਦੇ ਹਨ। ਕੈਪਟਨ ਕੱਲ੍ਹ ਰਾਤ ਦਿੱਲੀ ਚਲੇ ਗਏ ਸੀ ਤੇ ਉਨ੍ਹਾਂ ਦੇ ਦੌਰੇ ਵਿੱਚ ਰਾਹੁਲ ਦੀ ਮੀਟਿੰਗ ਤਹਿ ਹੈ ਕੈਪਟਨ ਦੇ ਕਰੀਬੀਆਂ ਮੁਤਾਬਕ ਉਹ AICC ਦਾ ਅਗਲਾ ਸੈਸ਼ਨ ਪੰਜਾਬ ਵਿੱਚ ਕਰਾਉਣ ਨੂੰ ਲੈ ਕੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਨਗੇ। ਉਨ੍ਹਾਂ ਦੇ ਨਾਲ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਹੋਣਗੇ। ਇਸ ਤੋਂ ਇਲਾਵਾ ਕੈਪਟਨ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਮੁਲਾਕਾਤ ਕਰ ਸਕਦੇ ਹਨ। ਕੈਪਟਨ ਪੰਜਾਬ ਨੂੰ ਫੰਡ ਦੇਣ ਦੀ ਗੱਲ ਹਮੇਸ਼ਾ ਉਠਾਉਂਦੇ ਰਹੇ ਹਨ।

LEAVE A REPLY