ਬੀਬੀ ਜਗੀਰ ਕੌਰ ਵੱਲੋਂ ਦਿੱਲੀ ਇਕਾਈ ਦੇ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ

0
99
ਚੰਡੀਗੜ੍ਹ (ਵਿਕਰਮਜੀਤ ਸਿੰਘ ਮਾਨ) – ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦਿੱਲੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਦਿੱਲੀ ਇਕਾਈ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਬੀਬੀ ਬਲਜੀਤ ਕੌਰ ਪਟੇਲ ਨਗਰ ਨੂੰ ਦਿੱਲੀ ਦੀ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਜਦਕਿ ਬੀਬੀ ਇੰਦਰਜੀਤ ਕੌਰ ਨੂੰ ਪਟੇਲ ਨਗਰ, ਬੀਬੀ ਹਰਜਿੰਦਰ ਕੌਰ ਨੂੰ ਪਟੇਲ ਨਗਰ, ਬੀਬੀ ਦਿਲਬੀਰ ਕੌਰ ਨੂੰ ਮੀਨਾਕਸ਼ੀ ਗਾਰਡਨ, ਬੀਬੀ ਜਸਬੀਰ ਕੌਰ ਨੂੰ ਰਾਜੌਰੀ ਗਾਰਡਨ, ਬੀਬੀ ਗੁਰਮੀਤ ਕੌਰ ਨੂੰ ਸੁਭਾਸ਼ ਨਗਰ, ਬੀਬੀ ਤਰਵਿੰਦਰ ਕੌਰ ਕਾਲੜਾ ਨੂੰ ਪਹਾੜ ਗੰਜ ਅਤੇ  ਬੀਬੀ ਗੁਰਦਰਸ਼ਨ ਕੌਰ ਦਵਾਰਕਾ ਨੂੰ ਦਿੱਲੀ ਇਸਤਰੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਉਣ ਦੇ ਨਾਲ ਨਾਲ ਹੋਰ ਵੀ ਨਿਯੁਕਤੀਆਂ ਕੀਤੀਆਂ ਗਈਆਂ ਹਨ।

LEAVE A REPLY