ਭਾਰਤੀ ਸ਼ੇਰਾਂ ਦੀ ਇਤਿਹਾਸਕ ਜਿੱਤ, ਚੌਥੀ ਵਾਰ ਬਣੇ ਵਿਸ਼ਵ ਚੈਂਪੀਅਨ

0
355

ਨਵੀਂ ਦਿੱਲੀ (ਟੀਐਲਟੀ ਨਿਊਜ਼) ਅੰਡਰ-19 ਵਿਸ਼ਵ ਕੱਪ 2018 ਵਿਚ ਭਾਰਤ ਨੇ ਆਸਟਰੇਲੀਆ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ। ਇਸ ਮੈਚ ਵਿਚ ਆਸਟਰੇਲੀਆ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 216 ਦੌੜਾਂ ਬਣਾਈਆਂ ਅਤੇ ਭਾਰਤੀ ਬੱਲੇਬਾਜਾਂ ਨੇ 217 ਦੌੜਾਂ ਦੀ ਚੁਣੋਤੀ ਦਾ ਪਿੱਛਾ 38.5 ਓਵਰਾਂ ਵਿਚ 02 ਵਿਕਟਾਂ ਗੁਆ ਕੇ ਹੀ ਕਰ ਲਿਆ। ਫਾਈਨਲ ਮੁਕਾਬਲੇ ਵਿਚ ਭਾਰਤ ਵੱਲੋਂ ਮਨਜੋਤ ਕਾਲਰਾ ਨੇ ਸੈਂਕੜੀਏ ਪਾਰੀ ਖੇਡ ਕੇ ਟੀਮ ਇੰਡੀਆ ਨੂੰ ਚੈਂਪੀਅਨ ਬਣਾ ਦਿੱਤਾ। ਇਸ ਵਿਸ਼ਵ ਕੱਪ ਨੂੰ ਜਿੱਤਦੇ ਹੀ ਭਾਰਤ ਨੇ ਇਕ ਵਿਸ਼ਵ ਰਿਕਾਰਡ ਵੀ ਬਣਾ ਦਿੱਤਾ। ਦੱਸ ਦਈਏ ਕਿ ਵਰਲਡ ਕੱਪ ਜਿੱਤਣ ਤੋਂ ਬਾਅਦ ਭਾਰਤੀ ਅੰਡਰ-19 ਟੀਮ ਲਈ ਬੀ.ਸੀ.ਸੀ.ਆਈ. ਨੇ ਨਕਦ ਪੁਰਸਕਾਰ ਦਾ ਐਲਾਨ ਕੀਤਾ ਹੈ।

ਬੀ.ਸੀ.ਸੀ.ਆਈ. ਨੇ ਕੀਤਾ ਐਲਾਨ

ਟੀਮ ਦੇ ਕੋਚ ਰਾਹੁਲ ਦ੍ਰਵਿੜ ਨੂੰ ਬੀ.ਸੀ.ਸੀ.ਆਈ. ਨੇ 50 ਲੱਖ ਦੀ ਨਕਦ ਇਨਾਮੀ ਰਾਸ਼ੀ ਦੀ ਘੋਸ਼ਣਾ ਕੀਤੀ ਹੈ ਤੇ ਉੱਥੇ ਹੀ ਟੀਮ ਦੇ ਖਿਡਾਰੀਆਂ ਲਈ 30-30 ਲੱਖ ਨਕਦ ਇਨਾਮ ਦੀ ਵੀ ਘੋਸ਼ਣਾ ਕੀਤੀ। ਉੱਥੇ ਹੀ ਬੀ.ਸੀ.ਸੀ.ਆਈ. ਨੇ ਸਪੋਰਟ ਸਟਾਫ ਲਈ ਵੀ ਵੱਡਾ ਐਲਾਨ ਕੀਤਾ ਹੈ। ਅੰਡਰ-19 ਵਿਸ਼ਵ ਕੱਪ ਜਿੱਤਾਉਣ ਵਾਲੇ ਸਪੋਰਟ ਸਫਾਟ ਲਈ 20-20 ਲੱਖ ਰੁਪਏ ਦੇਣ ਦਾ ਵੀ ਵੱਡਾ ਐਲਾਨ ਕੀਤਾ ਹੈ।

india-won-u-19-world-cup-4-compressed

LEAVE A REPLY