12 ਸਾਲਾ ਡੇਵੀ ਦੇ ਕਾਰਨਾਮਿਆਂ ਤੋਂ ਪੂਰੀ ਦੁਨੀਆ ਹੈਰਾਨ!

0
228

ਨਵੀਂ ਦਿੱਲੀ (ਟੀਐਲਟੀ ਨਿਊਜ਼) ਤੁਸੀਂ ਕਈ ਅਜਿਹੇ ਸਰਵਾਈਵਰ ਦੇਖੇ ਹੋਣਗੇ ਜੋ ਅਨੋਖੇ ਕਾਰਨਾਮੇ ਕਰ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਜਿਸ ਬੱਚੇ ਨਾਲ ਮਿਲਵਾਉਣ ਜਾ ਰਹੇ ਹਾਂ ਉਸ ਨੇ ਛੋਟੀ ਉਮਰ ਵਿੱਚ ਹੀ ਕਾਰਨਾਮਾ ਕਰ ਦਿਖਾਇਆ ਹੈ। ਜੀ ਹਾਂ, 12 ਸਾਲਾ ਬ੍ਰਾਜ਼ੀਲਨ devi Teixeria ਐਮਨਿਔਟਿਕ ਬੈਂਡ ਸਿੰਡਰੋਮ ਨਾਮਕ ਬਿਮਾਰੀ ਨਾਲ ਪੀੜਤ ਹੈ। ਇਸ ਬਿਮਾਰੀ ਵਿੱਚ ਬੱਚੇ ਦੇ ਅੰਗ ਮਾਂ ਦੇ ਗਰਭ ਵਿੱਚ ਹੀ ਠੀਕ ਤਰ੍ਹਾਂ ਵਿਕਸਤ ਨਹੀਂ ਹੁੰਦੇ। ਡੇਵੀ ਨਾਲ ਵੀ ਅਜਿਹਾ ਹੀ ਹੋਇਆ। ਡੇਵੀ ਦੇ ਹੱਥ ਤੇ ਪੈਰ ਬਾਕੀ ਬੱਚਿਆਂ ਦੀ ਤਰ੍ਹਾਂ ਵਿਕਸਤ ਨਹੀਂ ਹਨ ਤੇ ਡੇਵੀ ਦਾ ਵਜ਼ਨ ਵੀ ਵਧੇਰੇ ਹੈ। ਆਪਣੀ ਬਿਮਾਰੀ ਤੇ ਪ੍ਰੇਸ਼ਾਨੀਆਂ ਨੂੰ ਦੂਰ ਰੱਖ ਕੇ ਡੇਵੀ ਨੇ ਕਦੀ ਵੀ ਹਾਰ ਨਹੀਂ ਮੰਨੀ। ਇਸੇ ਦਾ ਹੀ ਨਤੀਜਾ ਸੀ ਕਿ ਉਹ ਵਰਲਡ ਚੈਂਪੀਅਨ ਬਣ ਗਿਆ। 5 ਦਸੰਬਰ ਨੂੰ ਪੈਦਾ ਹੋਏਆ ਸਰਫ਼ਿੰਗ ਮਤਲਬ ਸਮੁੰਦਰ ਦੀਆਂ ਲਹਿਰਾਂ ਵਿੱਚ ਉਡਾਣ ਭਰਨ ਦਾ ਮਾਹਿਰ ਹੈ। 2016 ਵਿੱਚ ਡੇਵੀ ਨੇ ਆਪਣਾ ਸਭ ਤੋਂ ਵੱਡਾ ਸੁਫਨਾ ਵਰਲਡ ਚੈਂਪੀਅਨ ਬਣਨ ਦਾ ਪੂਰਾ ਕੀਤਾ। ਜਦੋਂ 2016 ਵਿੱਚ ਡੇਵੀ ਨੂੰ ਗੋਲਡ ਮੈਡਲ ਦਿੰਦਿਆਂ ਹੋਇਆਂ ਵਰਲਡ ਚੈਂਪੀਅਨ ਦੇ ਖਿਤਾਬ ਨਾਲ ਨਿਵਾਜ਼ਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਸੀ ਤੇ ਅੱਜ ਇਸ ਨੂੰ ਮੈਂ ਸਾਕਾਰ ਹੁੰਦਾ ਦੇਖ ਰਿਹਾ ਹਾਂ। 2015 ਕੈਲੀਫੋਰਨੀਆ ਵਿੱਚ ਪਹਿਲੀ ਵਾਰ ਆਈ.ਐਸ.ਏ ਵਰਲਡ ਐਡੋਪਟਿਵ ਸਰਫ਼ਿੰਗ ਚੈਂਪੀਅਨਸ਼ਿਪ ਦਾ ਆਗਾਜ਼ ਹੋਇਆ ਸੀ। 2016 ਤੇ 2017 ਵਿੱਚ ਡੇਵੀ ਨੇ ਸਟੇਂਸ ਆਈ.ਐਸ.ਏ ਐਡੋਪਟਿਵ ਸਰਫ਼ਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਤੇ ਦੋਵੇਂ ਵਾਰੀ ਜੇਤੂ ਰਿਹਾ। 2016 ਵਿੱਚ ਡੇਵੀ ਨੇ ਜਿੱਥੇ ਗੋਲਡ ਮੈਡਲ ਜਿੱਤਿਆ ਉੱਥੇ ਹੀ 2017 ਵਿੱਚ ਸਿਲਵਰ ਮੈਡਲ ਨਾਲ ਹੀ ਡੇਵੀ ਨੂੰ ਸੰਤੁਸ਼ਟ ਹੋਣਾ ਪਿਆ। ਡੇਵੀ ਬੇਹੱਦ ਆਸਾਨੀ ਨਾਲ ਪਾਣੀ ਦੀਆਂ ਲਹਿਰਾਂ ਵਿੱਚ ਖੇਡ ਜਾਂਦਾ ਹੈ। ਹੁਣ ਡੇਵੀ 2020 ਵਿੱਚ ਹੋਣ ਵਾਲੀ ਪੈਰਾਲੰਪਿਕ ਦੀ ਤਿਆਰੀ ਕਰ ਰਿਹਾ ਹੈ। ਅੱਜ ਇੰਸਟਾਗ੍ਰਾਮ ਨੇ ਆਪਣੀ ਸਟੋਰੀ ਵਿੱਚ ਡੇਵੀ ਨੂੰ ਥਾਂ ਦਿੱਤੀ ਹੈ।

LEAVE A REPLY