। । ਆਸਾਂ । । । ਸੱਭ ਲਈ ਦਿਲੀ ਦੁਆਵਾਂ ਮੇਰੀਆਂ ਸੱਭ ਲਈ ਹੀ ਅਰਦਾਸਾਂ ਨੇ

0
540
। । ਆਸਾਂ । । ।
ਸੱਭ ਲਈ ਦਿਲੀ ਦੁਆਵਾਂ ਮੇਰੀਆਂ
ਸੱਭ ਲਈ ਹੀ ਅਰਦਾਸਾਂ ਨੇ
ਮਹਿਲ ਕਦੇ ਨਾ ਢਾਈਂ ਮਾਲਕਾ ਕਿਸੇ ਦੀਆਂ ਵੀ ਆਸਾਂ ਦੇ
ਚੰਗੇ ਗੁਣ ਵਿੱਚ ਸੱਭ ਦੇ ਭਰ ਦੇ
ਮੇਰੀ ਮੇਰੀ ਨੇ ਜੋ ਕਰਦੇ
ਤੇਰੀ ਸਿਫ਼ਤ ਉਚਾਰਨ ਮੁੱਖੋ
ਬੱਝ ਜਾਣ ਵਿੱਚ ਵਿਸ਼ਵਾਸਾਂ ਦੇ
ਮਹਿਲ ਕਦੇ ਨਾ । । । ।
ਕਿਸੇ ਦੀ ਰੀਝ ਨਾ ਰਹੇ ਅਧੂਰੀ
ਆ ਜਾਏ ਸੱਭ ਨੂੰ ਸਬਰ ਸਬੂਰੀ
ਹਰ ਕਾਰਜ ਵਿੱਚ ਆਣ ਖਲੋਵੀਂ
ਆ ਤੂੰ ਆਪਣੇ ਦਾਸਾਂ ਦੇ
ਮਹਿਲ ਕਦੇ ਨਾਂ । । । ।
ਤੂੰ ਸੱਭ ਕਰਨ ਕਰਾਵਣ ਹਾਰਾ
ਤੂੰ ਹੀ ਸੱਭ ਨੁੰ ਸਿਰਜਣਹਾਰਾ
ਪੰਮੀ ਅਰਜ ਗੁਜਾਰੇ ਯਾਦ ਤੇਰੀ
ਆਵੇ ਨਾਲ ਸੁਆਸਾਂ ਦੇ
ਮਹਿਲ ਕਦੇ ਨਾ । । । ।
                                                   ਪੰਮੀ ਖੁਸ਼ ਹਾਲਪੁਰੀ
                                                     94637 75760

LEAVE A REPLY