ਇਸ ਭਿਖਾਰੀ ਦੀਆਂ 3 ਪਤਨੀਆਂ, ਕਮਾਈ ਜਾਣਕੇ ਉੱਡ ਜਾਣਗੇ ਤੁਹਾਡੇ ਹੋਸ਼

0
458

ਦਿੱਲੀ: ਇੱਕ ਭਿਖਾਰੀ ਮਹੀਨੇ ਵਿੱਚ ਕਿੰਨ੍ਹਾਂ ਕਮਾ ਲੈਂਦਾ ਹੈ, ਤੁਸੀਂ ਕਹੋਂਗੇ, ਵੱਧ ਤੋਂ ਵੱਧ ਜੋਰ ਲਗਾਕੇ ਵੀ 2 ਜਾਂ 4 ਹਜ਼ਾਰ, ਪਰ ਅੱਜ ਅਸੀਂ ਤੁਹਾਨੂੰ ਇੱਕ ਅਜੇਹੇ ਭਿਖਾਰੀ ਬਾਰੇ ਦੱਸਣ ਜਾ ਰਹੇ ਹਾਂ, ਜੋ ਮਹੀਨੇ ਵਿੱਚ ਪੂਰੇ 30 ਹਜ਼ਾਰ ਤੇ ਕਈ ਵਾਰ ਇਸਤੋਂ ਜ਼ਿਆਦਾ ਕਮਾ ਲੈਂਦਾ ਹੈ | ਇਹੀ ਨਹੀਂ ਮਹਿੰਗਾਈ ਦੇ ਜ਼ਮਾਨੇ ‘ਚ ਜਿੱਥੇ ਇੱਕ ਪਤਨੀ ਦਾ ਖਰਚਾ ਚੁੱਕਣਾ ਮੁਸ਼ਕਲ ਹੁੰਦਾ, ਉੱਥੇ ਹੀ ਇਸ ਭਿਖਾਰੀ ਦੀਆਂ 3 ਪਤਨੀਆਂ ਵੀ ਹਨ | ਹੋ ਗਏ ਨਾ ਹੈਰਾਨ, ਇਹ ਕੋਈ ਅਖੌਤੀ ਕਹਾਣੀ ਨਹੀਂ ਸਗੋਂ ਬਿਲਕੁਲ ਸੱਚੀ ਖ਼ਬਰ ਹੈ | ਝਾਰਖੰਡ ‘ਚ ਰਹਿਣ ਵਾਲੇ ਛੋਟੂ ਬੈਰਕ ਨਾਮ ਦੇ ਭਿਖਾਰੀ ਦੀ ਕਹਾਣੀ ਨੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ | 40 ਸਾਲ ਦੇ ਇਸ ਭਿਖਾਰੀ ਦੇ ਸਰੀਰ ਦਾ ਹੇਂਠਲਾ ਹਿੱਸਾ ਕੰਮ ਨਹੀਂ ਕਰਦਾ | ਹਾਲਾਂਕਿ ਉਸਨੇ ਸਰੀਰ ਦੇ ਕੰਮ ਨਾ ਕਰਨ ਵਾਲੇ ਹਿੱਸੇ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ | ਚ੍ਰਕਧਰਪੁਰ ਰੇਲਵੇ ਸਟੇਸ਼ਨ ਤੇ ਛੋਟੂ ਬੈਰਕ ਭੀਖ ਮੰਗਦਾ ਹੈ | ਇਸਦੇ ਇਲਾਵਾ ਉਹ ਇੱਕ ਕੰਪਨੀ ਦੇ ਪਰਸਨਲ ਕੇਅਰ ਪ੍ਰੋਡਕਟਸ ਵੀ ਵੇਚਦਾ ਹੈ ਅਤੇ ਲੋਕਾਂ ਨੂੰ ਉਸ ਕੰਪਨੀ ਦਾ ਮੈਂਬਰ ਬਣਨ ਲਈ ਵੀ ਗਾਈਡ ਕਰਦਾ ਹੈ | ਭੀਖ ਵਿੱਚ ਮੰਗੇ ਪੈਸਿਆਂ ਨੂੰ ਛੋਟੂ ਬੈਰਕ ਆਪਣੇ ਬਿਜਨਸ ਵਿਚ ਲਗਾਉਂਦਾ ਹੈ |

ਸਿਮਡੇਗਾ ਜ਼ਿਲ੍ਹੇ ‘ਚ ਛੋਟੂ ਦੀ ਇੱਕ ਬਰਤਨਾਂ ਦੀ ਦੁਕਾਨ ਵੀ ਹੈ, ਜਿਸਨੂੰ ਚਲਾਉਣ ਵਿੱਚ ਇੱਕ ਪਤਨੀ ਉਸਦਾ ਸਾਥ ਨਿਭਾ ਰਹੀ ਹੈ | ਛੋਟੂ ਬੈਰਕ ਅਨੁਸਾਰ ਸ਼ੁਰੂ ਵਿੱਚ ਉਸਨੇ ਪੈਸੇ ਕਮਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋ ਸਕਿਆ ਅਤੇ ਗਰੀਬੀ ਨੇ ਉਸਦੇ ਹਾਲ ਨੂੰ ਹੋਰ ਮੰਦਾ ਕਰ ਦਿੱਤਾ, ਅਪੰਗ ਹੋਣ ਕਾਰਣ ਉਹ ਕੋਈ ਭੱਜ-ਦੌੜ ਵਾਲਾ ਕੰਮ ਵੀ ਨਹੀਂ ਕਰ ਸਕਦਾ ਸੀ | ਆਖਿਰਕਾਰ ਮਜਬੂਰ ਹੋਕੇ ਉਸਨੇ ਸਟੇਸ਼ਨ ਤੇ ਭੀਖ ਮੰਗਣਾ ਸ਼ੁਰੂ ਕਰ ਦਿੱਤਾ, ਹਾਲਾਂਕਿ ਉਸਨੂੰ ਮੰਗਣ ਵਾਲਾ ਕੰਮ ਚੰਗਾ ਨਹੀਂ ਲਗਦਾ, ਇਸੇ ਲਈ ਉਸਨੇ ਪੈਸਿਆਂ ਨੂੰ ਕੰਪਨੀ ਦੇ ਪ੍ਰੋਡਕਟਸ ਖਰੀਦਣ ਵਿਚ ਲਗਾਏ, ਜਿਨ੍ਹਾਂ ਦੀ ਵਿਕਰੀ ਕਰਦਿਆਂ ਉਸਨੂੰ ਹੋਰ ਮੁਨਾਫ਼ਾ ਹੋਣ ਲੱਗਾ | ਛੋਟੂ ਅਨੁਸਾਰ ਹੁਣ ਉਹ ਇੱਕ ਦਿਨ ਵਿਚ 1000 ਤੋਂ 12000 ਰੂਪਏ ਕਮਾ ਲੈਂਦਾ ਹੈ | ਪਤਨੀਆਂ ਬਾਰੇ ਪੁੱਛਣ ਤੇ ਦੱਸਿਆ ਕਿ ਉਸਦੀਆਂ ਤਿੰਨੇ ਘਰਵਾਲਿਆਂ ਖੁਸ਼ ਹਨ, ਅਤੇ ਉਹ ਉਨ੍ਹਾਂ ਦਾ ਖਰਚਾ ਆਰਾਮ ਨਾਲ ਚੁੱਕ ਲੈਂਦੇ ਹਨ, ਇਸ ਲਈ ਉਹ ਦੁੱਜੇ ਭਿਖਾਰੀਆਂ ਦੇ ਮੁਕਾਬਲੇ ਖੁਦ ਨੂੰ ਖੁਸ਼-ਕਿਸਮਤ ਮੰਨਦਾ ਹੈ |

LEAVE A REPLY