ਪੰਜਾਬ ਸਬ ਜੂਨੀਅਰ ਮਹਿਲਾ ਹਾਕੀ ਟੀਮ ਦੇ ਚੋਣ ਟਰਾਇਲ ਸਪੰਨ

0
718

ਜਲੰਧਰ (ਰਮੇਸ਼ ਗਾਬਾ) ਹਾਕੀ ਇੰਡੀਆ ਵਲੋਂ ਹਰਿਆਣਾ ਦੇ ਸ਼ਹਿਰ ਹਿਸਾਰ ਵਿਖੇ 10 ਜਨਵਰੀ ਤੋਂ 21 ਜਨਵਰੀ ਤੱਕ  ਕਰਵਾਈ ਜਾ ਰਹੀ 8ਵੀਂ ਹਾਕੀ ਇੰਡੀਆ ਰਾਸ਼ਟਰੀ ਸਬ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ (ਏ ਡਵੀਜ਼ਨ) ਵਿੱਚ ਭਾਗ ਲੈਣ ਵਾਲੀ ਪੰਜਾਬ ਸਬ ਜੂਂਨੀਅਰ ਮਹਿਲਾ ਹਾਕੀ ਟੀਮ ਦੇ ਚੋਣ ਟਰਾਇਲ ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸਪੰਨ ਹੋ ਗਏ। ਇਸ ਸਬਮਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਪਰਗਟ ਸਿੰਘ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਪੰਜਾਬ ਭਰ ਦੀਆਂ 80 ਖਿਡਾਰਣਾਂ ਨੇ ਭਾਗ ਲਿਆ। ਇਨ੍ਹਾਂ ਖਿਡਾਰਣਾਂ ਦੀ ਚੋਣ ਉਲੰਪੀਅਨ ਵਰਿੰਦਰ ਸਿੰਘ, ਉਲੰਪੀਅਨ ਬਲਵਿੰਦਰ ਸਿੰਘ ਸ਼ਮੀ, ਅੰਤਰਰਾਸ਼ਟਰੀ ਖਿਡਾਰੀ ਦਲਜੀਤ ਸਿੰਘ ਢਿਲੋਂ ਤੇ ਹਰਵਿੰਦਰ ਕੌਰ ਅਧਾਰਤ ਚੋਣ ਕਮੇਟੀ ਵਲੋਂ ਕੀਤੀ ਗਈ। ਇਨ੍ਹਾਂ ਟਰਾਇਲਾਂ ਦੌਰਾਨ ਕੁਲ 28 ਖਿਡਾਰਣਾਂ ਦੀ ਚੋਣ ਕੀਤੀ ਗਈ ਜਦ ਕਿ ਪੰਜ ਖਿਡਾਰਣਾਂ ਨੂੰ ਸਟੈਂਡ ਬਾਈ ਰੱਖਿਆ ਗਿਆਂ ਹੈ। ਇਨਹਾਂ ਖਿਡਾਰਣਾਂ ਦਾ ਕੋਚਿੰਗ ਕੈਂਪ ਉਲੰਪੀਅਨ ਬਲਵਿੰਦਰ ਸਿੰਘ ਸ਼ਮੀ ਦੀ ਨਿਗਰਾਨੀ ਹੇਠ ਲਗਾਇਆ ਜਾ ਰਿਹਾ ਹੈ ਅਤੇ ਇਹ ਟੀਮ 8 ਜਨਵਰੀ ਨੂੰ ਹਿਸਾਰ ਲਈ ਰਵਾਨਾ ਹੋਵੇਗੀ।

LEAVE A REPLY