ਜਦੋਂ ਇਕ ਲਾੜੀ ਨੂੰ ਲੈਣ ਪੁੱਜੇ 35 ਲਾੜੇ…

0
385

ਸੋਨੀਪਤ — ਸੋਨੀਪਤ ‘ਚ ਇਕ ਨਹੀਂ, ਦੋ ਨਹੀਂ ਬਲਕਿ 35 ਕੁਆਰੇ ਮਰਦਾਂ(ਲਾੜੇ) ਵਿਆਹ ਦੇ ਨਾਂ ‘ਤੇ ਠੱਗੀ ਦਾ ਸ਼ਿਕਾਰ ਹੋ ਗਏ। ਸੋਨੀਪਤ, ਰੋਹਤਕ, ਝੱਜਰ ਸਮੇਤ ਕਈ ਜ਼ਿਲਿਆ ਦੇ ਮਰਦਾਂ ਨਾਲ ਇਹ ਠੱਗੀ ਇਕ ਮਹਿਲਾ ਅਤੇ ਉਸਦੇ ਸਾਥੀ ਨੇ ਕੀਤੀ। ਇਸ ਤੋਂ ਬਾਅਦ ਸਾਰੇ ਲਾੜੇ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਇਕੱਠੇ ਹੋ ਕੇ ਖਰਖੌਦਾ ਥਾਣੇ ਪੁੱਜੇ ਅਤੇ ਹੰਗਾਮਾ ਕੀਤਾ। ਆਪਣੇ ਪਰਿਵਾਰ ਨਾਲ ਹੋਏ ਇਸ ਧੋਖੇ ਨੂੰ ਇਕ ਲਾੜੇ ਦਾ ਪਿਤਾ ਬਰਦਾਸ਼ਤ ਨਾ ਕਰ ਸਕਿਆ ਅਤੇ ਪਰੇਸ਼ਾਨੀ ਕਾਰਨ ਬੇਹੋਸ਼ ਹੋ ਕੇ ਡਿੱਗ ਪਿਆ। ਇਸ ਤੋਂ ਬਾਅਦ ਸਾਰੇ ਲਾੜਿਆਂ ਨੇ ਥਾਣੇ ‘ਚ ਲਿਖਿਤ ਰੂਪ ‘ਚ ਸ਼ਿਕਾਇਕ ਦਰਜ ਕਰਵਾਈ। ਪੁਲਸ ਨੇ ਇਕ ਮਹਿਲਾ ਸਮੇਤ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
30 ਸਾਲ ਤੋਂ ਵੱਡੇ ਲਾੜਿਆਂ ਤੋਂ 45 ਹਜ਼ਾਰ ਅਤੇ 50 ਤੋਂ ਵੱਡੇ ਲਾੜਿਆਂ ਤੋਂ ਲਏ 50 ਹਜ਼ਾਰ
ਅਨੀਤਾ ਨਾਂ ਦੀ ਮਹਿਲਾ ਨੇ ਸੋਨੀਪਤ, ਰੋਹਤਕ ਅਤੇ ਝੱਜਰ ਜ਼ਿਲੇ ਦੇ 35 ਮਰਦਾਂ ਨੂੰ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਮਰਦਾਂ ‘ਚ ਜ਼ਿਆਦਾਤਰ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਸੀ ਅਤੇ ਉਮਰ ਨਿਕਲ ਰਹੀ ਸੀ। ਇਨ੍ਹਾਂ ‘ਚ 30 ਸਾਲ ਤੋਂ ਵਧ ਮਰਦਾਂ ਤੋਂ 45 ਹਜ਼ਾਰ ਰੁਪਏ ਲਏ ਗਏ ਅਤੇ 40 ਸਾਲ ਤੋਂ ਵਧ ਉਮਰ ਵਾਲੇ ਮਰਦਾਂ ਤੋਂ 50 ਹਾਜ਼ਰ ਵਸੂਲ ਕੀਤੇ ਗਏ। ਕੁੱਲ ਰਕਮ 15 ਲੱਖ ਦੇ ਕਰੀਬ ਬਣਦੀ ਹੈ। ਪੁਲਸ ਨੇ ਮਾਮਲੇ ਦੀ ਸਖਤੀ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਵਿਆਹ ਦੇ ਨਾਂ ‘ਤੇ 35 ਕਵਾਰਿਆਂ ਨਾਲ ਠੱਗੀ
ਪੀੜਤ ਲਾੜਿਆਂ ਅਨੁਸਾਰ ਸਾਰਿਆਂ ਨੇ ਖਰਖੌਦਾ ਵਾਰਡ ਨੰਬਰ 2 ਨਿਵਾਸੀ ਸੁਸ਼ੀਲਾ ਨਾਮਕ ਮਹਿਲਾ ਅਤੇ ਉਸਦੇ ਸਾਥੀ ਮਾਨੂ ਨੂੰ ਵਿਆਹ ਕਰਵਾਉਣ ਲਈ 45-45 ਹਜ਼ਾਰ ਰੁਪਏ ਦਿੱਤੇ ਸਨ। ਸਾਰਿਆਂ ਨੂੰ ਵਿਆਹ ਕਰਵਾਉਣ ਲਈ ਖਰਖੌਦਾ ਬੁਲਾਇਆ ਗਿਆ ਸੀ। ਸੁਸ਼ੀਲਾ ਨੇ 35 ਲਾੜਿਆਂ ਨੂੰ ਬੱਸ ‘ਤੇ ਖਰਖੌਦਾ ਆਉਣ ਲਈ ਕਿਹਾ ਸੀ, ਜਿਥੇ ਵਿਆਹ ਹੋਣਾ ਸੀ। ਸਾਰੇ ਲਾੜੇ ਤੈਅ ਸਮੇਂ ਅਨੁਸਾਰ ਬੱਸ ਅੱਡੇ ਪੁੱਜੇ ਤਾਂ ਉਥੇ ਕੋਈ ਬੱਸ ਨਹੀਂ ਆਈ। ਉਨ੍ਹਾਂ ਨੇ ਸੁਸ਼ੀਲਾ ਅਤੇ ਮਾਨੂ ਨੂੰ ਫੋਨ ਕੀਤਾ ਜੋ ਕਿ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਸਾਰੇ ਪੀੜਤ ਲਾੜਿਆਂ ਨੇ ਥਾਣੇ ਜਾ ਕੇ ਮਾਮਲਾ ਦਰਜ ਕਰਵਾਇਆ।

15_00_503270000df1-ll

LEAVE A REPLY