26 ਜਨਵਰੀ ਦੀ ਪਰੇਡ ‘ਚ ਭਾਗ ਲਵੇਗਾ ਸੀਟੀ ਗਰੁੱਪ ਦਾ ਵਿਦਿਆਰਥੀ ਗੁਲਸ਼ਨ ਡੋਗਰਾ

0
344

ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਇੱਕਲੇ ਵਿਦਿਆਰਥੀ ਦੀ ਹੋਈ ਚੋਣ
ਜਲੰਧਰ (ਰਮੇਸ਼ ਗਾਬਾ) ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀ ਅਤੇ ਐਨਐੱਸਐੱਸ ਵਲੰਟੀਅਰ ਗੁਲਸ਼ਨ ਡੋਗਰਾ ਇਸ ਵਾਰ ਦਿੱਲੀ ਦੀ ਰਾਸ਼ਟਰੀ ਸੇਵਾ ਯੋਜਨਾ (ਐਨਐੱਸਐੱਸ) ਵਲੋਂ ਆਯੋਜਿਤ ਗਣਤੰਤਰ ਦਿਵਸ ਦੀ ਪਰੇਡ ਕੈਂਪ ਵਿੱਚ ਭਾਗ ਲੈਣ ਜਾ ਰਿਹਾ ਹੈ। ਪੰਜਾਬ ਭਰ ਦੇ 4 ਵਿਦਿਆਰਥੀਆਂ ਵਿਚੋਂ ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਇੱਕਲੇ ਵਿਦਿਆਰਥੀ ਗੁਲਸ਼ਨ ਡੋਗਰਾ ਨੂੰ ਚੁਣਿਆ ਗਿਆ ਹੈ। ਇਹ ਕੈਂਪ ਹਿਸਾਰ ਵਿੱਚ 25 ਅਕਤੁਬਰ ਤੋਂ ਲੈ ਕੇ 3 ਨਵੰਬਰ ਤੱਕ ਲਗਾਇਆ ਗਿਆ ਸੀ। ਇਸ ਕੈਂਪ ਵਿੱਚ ਦੋ ਸੌ ਤੋਂ ਵੀ ਵੱਧ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ ਸੀ। ਗੁਲਸ਼ਨ ਡੋਗਰਾ ਹੁਣ 26 ਤਰੀਕ ਦੀ ਗਣਤੰਤਰਾ ਦਿਵਸ ਦੀ ਪਰੇਡ ਵਿੱਚ ਭਾਗ ਲਵੇਗਾ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬੀਟੈਕ ਤੀਸਰੇ ਸਾਲ ਦੇ ਵਿਦਿਆਰਥੀ ਅਤੇ ਐਨਐੱਸਐੱਸ ਦੇ ਵਲੰਟੀਅਰ ਗੁਲਸ਼ਨ ਡੋਗਰਾ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਦੀ ਚੌਣ ਗਣਤੰਤਰਾ ਦਿਵਸ ਦੀ ਪਰੇਡ ਵਿੱਚ ਹੋਈ ਹੈ ਅਤੇ ਉਸਨੇ ਆਪਣੀ ਕਾਮਯਾਬੀ ਲਈ ਸੀਟੀ ਗਰੁੱਪ ਦਾ ਧੰਨਵਾਦ ਕੀਤਾ। ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਚੰਨੀ ਨੇ ਗੁਲਸ਼ਨ ਡੋਗਰਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

LEAVE A REPLY