14ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ 

0
441

ਇੰਦਰਾ ਪ੍ਰੀਅਦਰਸ਼ਨੀ ਭੋਪਾਲ ਅਤੇ ਸਰਕਾਰੀ ਸਕੂਲ ਘਟੋਰਨੀ (ਨਵੀਂ ਦਿੱਲੀ) ਵਲੋਂ ਜਿੱਤਾਂ ਦਰਜ 

ਜਲੰਧਰ, (ਰਮੇਸ਼ ਗਾਬਾ) ਸਰਕਾਰੀ ਸਕੂਲ ਘਟੋਰਨੀ (ਨਵੀਂ ਦਿੱਲੀ) ਨੇ ਗੁਰੂ ਗੋਬਿੰਦਰ ਸਿੰਘ ਇੰਟਰ ਕਾਲਜ ਲਖਨਊ ਨੂੰ 4-1 ਨਾਲ ਅਤੇ ਇੰਦਰਾ ਪ੍ਰੀਅਦਰਸ਼ਨੀ ਭੋਪਾਲ ਨੇ ਬਾਬਾ ਗੁਰਮੁੱਖ ਸਿੰਘ ਉਤਮ ਸਿੰਘ ਸਕੂਲ ਖਡੂਰ ਸਾਹਿਬ ਨੂੰ 4-2 ਨਾਲ ਅਤੇ ਬੀ ਆਂਰ ਸੀ ਦਾਨਾਪੁਰ ਨੇ ਮਾਲਵਾ ਖਾਲਸਾ ਸਕੂਲ ਲੁਧਿਆਣਾ ਨੂੰ 5-3 ਨਾਲ  ਹਰਾ ਕੇ 14ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ (ਅੰਡਰ 19 ਲੜਕੇ) ਦੇ ਲੀਗ ਦੌਰ ਵਿੱਚ ਤਿੰਨ ਤਿੰਨ ਅੰਕ ਹਾਸਲ ਕਰ ਲਏ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਚਲ ਰਹੇ ਉਕਤ ਟੂਰਨਾਮੈਂਟ ਦੇ ਤੀਜੇ ਦਿਨ ਸਰਜਕਾਰ ਿਸਕੂਲ ਘਟੋਰਨੀ (ਨਵੀਂ ਦਿੱਲੀ) ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਇੰਟਰ ਕਾਲਜ ਲਖਨਊ ਨੂੰ 4-1 ਨਾਲ ਮਾਤ ਦਿੱਤੀ ਜੇਤੂ ਟੀਮ ਵਲੋਂ ਜੈਨੂਲ ਸਮਰ ਨੇ, ਸੁਨੀਲ, ਗੁਲਸ਼ਨ ਕੁਮਾਰ, ਅਭਿਨੰਦਨ ਨੇ ਇਕ ਇਕ ਗੋਲ ਕੀਤੇ ਜਦਕਿ ਲਖਨਊ ਵਲੋਂ ਇਕ ਗੋਲ ਪੁਨੀਤ ਨੇ ਇਕ ਗੋਲ ਕੀਤਾ।
ਦੂਜੇ ਮੈਚ ਵਿਚ ਇੰਦਰਾ ਪ੍ਰੀਅਦਰਸ਼ਨੀ ਭੋਪਾਲ ਨੇ ਬਾਬਾ ਗੁਰਮੁੱਖ ਸਿੰਘ ਉਤਮ ਸਿੰਘ ਸਕੂਲ ਖਡੂਰ ਸਾਹਿਬ ਨੂੰ 4-2 ਨਾਲ ਮਾਤ ਦਿੱਤੀ। ਭੋਪਾਲ ਵਲੋਂ ਹੇਮਾਮ ਅਮਰਜੀਤ ਨੇ ਦੋ, ਹਿਮਾਸ਼ੂ ਅਤੇ ਸੋਰਭ ਨੇ ਇਕ ਇਕ ਗੋਲ ਕੀਤਾ ਜਦਕਿ ਖਡੂਰ ਸਾਹਿਬ ਵਲੋਂ ਵੰਸ਼ਦੀਪ ਅਤੇ ਪ੍ਰਭਜੋਤ ਸਿੰਘ ਨੇ ਇਕ ਇਕ ਗੋਲ ਕੀਤਾ।
ਤੀਜੇ ਮੈਚ ਵਿੱਚ ਬੀ ਆਰ ਸੀ ਦਾਨਾਪੁਰ ਨੇ ਮਾਲਵਾ ਸਕੂਲ ਲਧਿਆਣਾ ਨੂੰ 5-3 ਨਾਲ ਹਰਾਇਆ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਜਤਿੰਦਰ ਸ਼੍ਰਮਾ ਡੀਏਵੀ ਕਾਲਜ ਫਿਜਿਓਥਰੈਪੀ ਸੈਂਟਰ, ਜਿਲਹਾ ਸਿੱਕਿਆਂ ਅਫਸਰ ਨੀਲ਼ਮ ਕੁਮਾਰੀ, ਹਰਪ੍ਰੀਤ ਸਿੰਘ ਮੰਡੇਰ, ਉਲੰਪੀਅਨ ਅਕਾਸ਼ਦੀਪ ਸਿੰਘ, ਉਲੰਪੀਅਨ ਕਰਨਲ ਬਲਬੀਰ ਸਿੰਘ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਗੁੰਦੀਪ ਸਿੰਘ ਕਪੂਰ, ਮਨਮੋਹਨ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਰਿਪੁਦਮਨ ਕੁਮਾਰ ਸਿੰਘ, ਹਰਭਜਨ ਸਿੰਘ ਕਪੂਰ, ਗਜਿੰਦਰ ਸਿੰਘ, ਜਸਪਾਲ ਸਿੰਘ, ਜੀ ਐਸ ਸੰਘਾ, ਹਰਦੀਪ ਸਿੰਘ ਕਪੂਰ, ਵਰਿੰਦਰ ਸਿੰਘ ਉਲੰਪੀਅਨ ਅਤੇ ਬਲਜੀਤ ਸਿੰਘ ਚੰਦੀ, ਕਿਰਪਾਲ ਸਿੰਘ, ਗੁਰਦੀਪ ਸੰਘਾ (ਕੈਨੇਡਾ), ਬਿਕਰਮਜੀਤ ਸਿੰਘ, ਮਨੂ ਸੂਦ, ਜਸਪਾਲ ਸਿੰਘ, ਨਗਿੰਦਰਜੀਤ ਸਿੰਘ  ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

DSC_0131 DSC_0152

LEAVE A REPLY