ਵਾਰਡ 21 ਦੀ ਬਦਲ ਦਿਆਂਗੇ ਨੁਹਾਰ-ਮਨਜੀਤ ਕੌਰ

0
425

ਜਲੰਧਰ, (ਰਮੇਸ਼ ਗਾਬਾ) ਵਾਰਡ ਨੰ. 21 ਤੋਂ ਜੇਤੂ ਹੋਏ ਕਾਂਗਰਸੀ ਉਮੀਦਵਾਰ ਮਨਜੀਤ ਕੌਰ ਨੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਦੇ ਵਿਸ਼ਵਾਸ ਤੇ ਪੂਰਾ ਉਤਰਣਗੇ ਅਤੇ ਵਾਰਡ 21 ਦਾ ਪੂਰਾ ਵਿਕਾਸ ਕਰਦੇ ਹੋਏ ਵਾਰਡ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕਰਣਗੇ। ਮਨਜੀਤ ਕੌਰ ਨੇ ਕਿਹਾ ਕਿ ਵਾਰਡ 21 ਦੇ ਵੋਟਰਾਂ ਵੱਲੋਂ ਦਿੱਤੇ ਗਏ ਪਿਆਰ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ ਅਤੇ ਵਾਰਡ ਦੇ ਲੋਕਾਂ ਦੀ ਹਰ ਸਮੱਸਿਆ ਨੂੰ ਹਲ ਕਰਨ ਲਈ ਹਮੇਸ਼ਾ ਲੋਕਾਂ ‘ਚ ਰਹਿਣਗੇ।   ਆਪਣੀ ਜਿੱਤ ‘ਤੇ ਵਾਰਡ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਸਦਾ ਰਿਣੀ ਰਹਿਣਗੇ।

LEAVE A REPLY