ਲੋਕਾਂ ਨੇ ਕਰਵਾਏ ਗਏ ਵਿਕਾਸ ਦੇ ਕੰਮਾਂ ਦੇ ਮੱਦੇਨਜ਼ਰ ਜਿਤਾਇਆ-ਜਸਪਾਲ ਕੌਰ ਭਾਟੀਆ

0
430

ਜਲੰਧਰ, (ਰਮੇਸ਼ ਗਾਬਾ)-ਵਾਰਡ ਨੰ. 45 ਤੋਂ ਜੇਤੂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਉਮੀਦਵਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਡਿਪਟੀ ਮੇਅਰ ਦੀ ਪਤਨੀ ਜਸਪਾਲ ਕੌਰ ਭਾਟੀਆ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਵਲੋਂ ਕਰਵਾਏ ਗਏ ਵਿਕਾਸ ਦੇ ਕੰਮਾਂ ਨੂੰ ਵੇਖ ਕੇ ਉਨ੍ਹਾਂ ਨੂੰ ਜਿਤਾਇਆ ਹੈ। ਆਪਣੀ ਜਿੱਤ ਤੇ ਵਾਰਡ ਦੇ ਹਰ ਵਰਗ ਦੇ ਲੋਕਾਂ ਨਾਲ ਅਕਾਲੀ ਦਲ-ਭਾਜਪਾ ਵਰਕਰਾਂ ਦਾ ਧੰਨਵਾਦ ਕਰਦਿਆਂ ਜਸਪਾਲ ਕੌਰ ਭਾਟੀਆ ਨੇ ਆਖਿਆ ਕਿ ਉਨ੍ਹਾਂ ਦੀ ਜਿੱਤ ਪਿੱਛੇ ਇਨ੍ਹਾਂ ਦਾ ਵੀ ਵੱਡਾ ਹੱਥ ਹੈ, ਜਿਹੜੇ ਦਿਨ-ਰਾਤ ਉਨ੍ਹਾਂ ਲਈ ਮਿਹਨਤ ਕਰਦੇ ਰਹੇ।  ਆਪਣੀ ਜਿੱਤ ‘ਤੇ ਵਾਰਡ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਸਦਾ ਰਿਣੀ ਰਹਿਣਗੇ।

08

LEAVE A REPLY