ਫਰੀ ਮੈਡੀਕਲ ਕੈਂਪ 18 ਨੂੰ

0
221

ਪਾਤੜਾਂ/ਜਲੰਧਰ, (ਹਰਪ੍ਰੀਤ ਸਿੰਘ ਕਾਹਲੋਂ)-ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਅਤੇ ਸ. ਸੁਖਦੇਵ ਸਿੰਘ ਬੈਲਜੀਅਮ ਐਨ.ਆਰ.ਆਈ. ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਬੰਧਕ ਕਮੇਟੀ ਪਾਤੜਾਂ ਅਤੇ ਇਲਾਕੇ ਦੇ ਸਹਿਯੋਗ ਨਾਲ ਫਰੀ ਮੈਡੀਕਲ ਕੈਂਪ 18 ਦਸੰਬਰ 2017 ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ 4 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਐਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ, ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਲਈ (ਪੈਪ ਸਮਿਅਰ),  ਮਰਦਾਂ ਦੇ ਗਦੂਦਾਂ ਦੇ ਕੈਂਸਰ ਲਈ ਪੀਐਸਏ ਟੈਸਟ, ਔਰਤਾਂ ਅਤੇ ਮਰਦਾਂ ਦੀ ਮੂੰਹ ਦੇ ਕੈਂਸਰ ਦੀ ਜਾਂਚ, ਔਰਤਾਂ ਅਤੇ ਮਰਦਾਂ ਦੀ ਬਲੱਡ ਕੈਂਸਰ ਦੀ ਜਾਂਚ, ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਸਹੀ ਸਲਾਹ, ਸ਼ੂਗਰ, ਬਲੱਡ ਪ੍ਰੈਸ਼ਰ ਸਬੰਧ ਮੁਫ਼ਤ ਦਵਾਈਆਂ, ਔਰਤਾਂ ਅਤੇ ਮਰਦਾਂ ਦਾ ਸ਼ੂਗਰ ਅਤੇ ਬਲੱਡ ਪ੍ਰੈਸਰ ਟੈਸਟ, ਆਮ ਬਿਮਾਰੀਆਂ ਸਬੰਧੀ ਸਿਰਫ਼ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਕੈਂਪ ਦੇ ਪ੍ਰਬੰਧਕ ਜਥੇਦਾਰ ਸੰਤੋਖ ਸਿੰਘ ਖਿੰਡਾ, ਸ. ਪ੍ਰਗਟ ਸਿੰਘ ਸਰਾਓ ਪ੍ਰਧਾਨ, ਡਾ. ਕੁਲਦੀਪ ਸਿੰਘ ਚੁਨਾਗਰਾ, ਸ. ਗੁਰਬਚਨ ਸਿੰਘ ਮਾਨ ਚੇਅਰਮੈਨ, ਜੋਗਿੰਦਰ ਸਿੰਘ ਭੁੱਲਰ, ਸਤਿੰਦਰ ਸਿੰਘ ਸੰਧੂ, ਹਰਪਾਲ ਸਿੰਘ ਸ਼ਾਹੀ, ਡਾ. ਅਮਿਤ ਦੁਆ, ਗੁਰਦੇਵ ਸਿੰਘ ਕੰਵਲ, ਕੁਲਦੀਪ ਸਿੰਘ ਸਰਾਓ, ਗੁਲਾਬ ਸਿੰਘ ਸਾਗੂ, ਸੁਖਦੇਵ ਸਿੰਘ ਫੌਜੀ, ਸੁਭਾਸ਼ ਚੰਦ ਬੱਤਰਾਂ, ਮਾਸਟਰ ਗੁਰਮੇਜ ਸਿੰਘ, ਗੁਰਨਾਮ ਸਿੰਘ ਚੌਹਾਨ, ਜਗਦੀਸ਼ ਸਿੰਘ ਕੰਬੋਜ਼, ਬਲਕਾਰ ਸਿੰਘ ਭੁੱਲਰ, ਰਣਧੀਰ ਸਿੰਘ ਕਾਹਨਗੜ੍ਹ ਆਦਿ ਹਾਜ਼ਰ ਸਨ।

LEAVE A REPLY