ਵਾਰਡ ਨੰ. 36 ਦਾ ਚੋਹ ਪੱਖੀ ਵਿਕਾਸ ਕਰਾਉਣ ਲਈ ਵਚਨਬੱਧ ਭਗਤ ਬਲਬੀਰ ਅੋਗਲਾ

0
184

ਜਲੰਧਰ (ਅਮਨ ਜਾਰਜ) ਵਾਰਡ ਨੰ. 36 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਤ ਬਲਬੀਰ ਅੋਗਲਾ ਦਾ ਵਿਜਯੀ ਰੱਥ ਆਪਣੀ ਮੰਜਲ ਵੱਲੋਂ ਵੱਧਦਾ ਜਾ ਰਿਹਾ ਹੈ ਕਿਉਕਿ ਉਨਾਂ ਦੀ ਟੱਕਰ ਦਾ ਕੋਈ ਦੂਜਾ ਉਮੀਦਵਾਰ ਦਿਖਾਈ ਨਹੀ ਦੇ ਰਿਹਾ। ਭਗਤ ਬਲਬੀਰ ਅੋਗਲਾ ਨੇ ਵਾਰਡ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਲਾਕੇ ਵਿੱਚ ਕਈ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਨ। ਇਲਾਕੇ ਦੇ ਲੋਕਾਂ ਨੇ ਉਨਾਂ ਨੂੰ ਬੜਾ ਮਾਣ ਅਤੇ ਸਤਿਕਾਰ ਦਿੱਤਾ ਹੈ। ਭਗਤ ਬਲਬੀਰ ਅੋਗਲਾ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੀ ਕਲੋਨੀ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਂਉਣਗੇ ਅਤੇ ਰੁਕੇ ਹੋਏ ਵਿਕਾਸ ਕੰਮਾਂ ਨੂੰ ਛੇਤੀ ਤੋਂ ਛੇਤੀ ਪੂਰੇ ਕਰਨਗੇ।  ਉਨ੍ਹਾਂ ਕਿਹਾ ਕਿ ਉਹ ਇਹ ਸੀਟ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ।

LEAVE A REPLY