ਵਾਰਡ ਨੰਬਰ 76 ਵਿੱਚ ਹਰਕ੍ਰਿਸ਼ਨ ਲਾਲ ਸ਼ਰਮਾ ਨੇ ਕੀਤਾ ਪ੍ਰਚਾਰ

0
189

ਜਲੰਧਰ (ਰਮੇਸ਼ ਗਾਬਾ)ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 76 ਤੋਂ ਆਮ ਆਦਮੀ ਪਾਰਟੀ ਦੇ ਇਮਾਨਦਾਰ ਤੇ ਸਾਫ ਛਵੀ ਵਾਲੇ ਉਮੀਦਵਾਰ ਹਰਕ੍ਰਿਸ਼ਨ ਲਾਲ ਸ਼ਰਮਾ ਨੇ ਵਾਰਡ ਦੇ ਕਈ ਇਲਾਕਿਆਂ ਵਿੱਚ ਚੋਣ ਪ੍ਰਚਾਰ ਕੀਤਾ। ਲੋਕਾਂ ਨਾਲ ਬਿਨ੍ਹਾਂ ਕਿਸੇ ਸਵਾਰਥ ਦੇ ਕਈ ਸਾਲੋਂ ਤੋ ਜੂੜੇ ਹੋਏ ਹਰਕ੍ਰਿਸ਼ਨ ਲਾਲ ਨੂੰ ਲੋਕਾਂ ਵੱਲੋਂ ਭਾਰੀ ਸਮੱਰਥਨ ਮਿਲ ਰਿਹਾ ਹੈ। ਵਾਰਡ ਵਿੱਚ ਕਾਂਗਰਸ ਵੱਲੋਂ ਲਖਬੀਰ ਸਿੰਘ ਬਾਜਵਾ ਤੇ ਬੀਜੇਪੀ ਵੱਲੋਂ ਵਸੀਮ ਰਜਾ ਗੁਡੂ ਨੂੰ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ ਗਿਆ ਹੈ ਪਰ ਦੋਵਾਂ ਉਮੀਦਵਾਰਾਂ ਵਿੱਚ ਹਰਕ੍ਰਿਸ਼ਨ ਲਾਲ ਆਪਣੀ ਇਕ ਵੱਖਰੀ ਹੀ ਪਹਿਚਾਣ ਬਣਾ ਰਹੇ ਹੈ। ਹਰਕ੍ਰਿਸ਼ਨ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਵਾਰਡ ਵਿੱਚ ਉਨ੍ਹਾਂ ਦੀ ਜਿੱਤ ਪੱਕੀ ਹੋਵੇਗੀ। ਕਿਉਂਕਿ ਲੋਕ ਅਕਾਲੀ-ਬੀਜੇਪੀ ਤੇ ਕਾਂਗਰਸ ਸਰਕਾਰ ਤੋਂ ਪੂਰੀ ਤਰਾਂ ਦੁਖੀ ਹੋ ਚੁੱਕੇ ਹਨ। ਦੋਵਾਂ ਪਾਰਟੀਆਂ ਨੇ ਲੋਕਾਂ ਨੂੰ ਸਿਰਫ ਵਾਅਦਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ। ਪਰ ਆਮ ਆਦਮੀ ਪਾਰਟੀ ਲੋਕਾਂ ਦੇ ਹਰ ਕੰਮ ਨੂੰ ਪੂਰਾ ਕਰੇਗੀ।

LEAVE A REPLY