ਜੇਕਰ ATM ਚੋਂ ਨਿਕਲਣ ਨਕਲੀ ਨੋਟ ਤਾਂ ਅਪਣਾਓ ਇਹ ਤਰੀਕਾ

0
307

ਨਵੀ ਦਿੱਲੀ (ਟੀਐਲਟੀ ਨਿਊਜ਼) ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਰਸ ‘ਚ ਨਕਲੀ ਨੋਟ ਹੋਣ ਦੀ ਸੰਭਾਵਨਾ ਨਹੀਂ ਹੈ ਤਾਂ ਤੁਸੀਂ ਹਨੇਰੇ ‘ਚ ਹੋ। ਆਰ.ਬੀ.ਆਈ. ਨੇ ਆਪਣੀ ਸਾਲਾਨਾ ਰਿਪੋਰਟ ‘ਚ ਦੱਸਿਆ ਕਿ 7,62,072 ਨਕਲੀ ਨੋਟ ਦਾ ਪਤਾ ਲੱਗਾਇਆ ਗਿਆ ਜਿਸ ਚੋਂ 96 ਫੀਸਦੀ ਕਮਰਸ਼ਲ ਬੈਂਕਾਂ ਨੂੰ ਮਿਲੇ। ਜੇਕਰ ਬੈਂਕ ਤੁਹਾਡਾ ਨੋਟ ਨਕਲੀ ਦੱਸ ਕੇ ਜ਼ਬਤ ਕਰ ਲਵੇ ਜਾਂ ਏ.ਟੀ.ਐੱਮ. ਤੋਂ ਨਕਲੀ ਨੋਟ ਨਿਕਲੇ ਤਾਂ ਤੁਸੀਂ ਕੀ ਕਰੋਗੇ? ਕੈਸ਼ ਡਿਪਾਜ਼ਿਟ ਕਰਦੇ ਸਮੇਂ ਜੇਕਰ ਬੈਂਕ ਨਕਲੀ ਨੋਟਾਂ ਦਾ ਪਤਾ ਲੱਗਾ ਲੈਂਦਾ ਹੈ ਤਾਂ ਉਹ ਤੁਹਾਡੇ ਅਕਾਊਂਟ ‘ਚ ਨਹੀਂ ਜਾਵੇਗਾ। ਇਹ ਨਹੀਂ ਉਹ ਨੋਟ ਵੀ ਤੁਹਾਨੂੰ ਵਾਪਸ ਨਹੀਂ ਕੀਤਾ ਜਾਵੇਗਾ। ਆਰ.ਬੀ.ਆਈ. ਦੇ ਨਿਯਮਾਂ ਮੁਤਾਬਕ ਬੈਂਕ ਨਕਲੀ ਨੋਟਾਂ ਦੇ ਟ੍ਰਾਂਜੈਕਸ਼ਨ ਦੇ ਬਾਰੇ ‘ਚ ਰਸੀਦ ਵੀ ਕੱਟੇਗਾ। ਆਰ.ਬੀ.ਆਈ. ਨੇ ਬੈਂਕਾਂ ਨੂੰ ਸਖਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਏ.ਟੀ.ਐੱਮ. ‘ਚ ਕੈਸ਼ ਪਾਉਣ ਤੋਂ ਪਹਿਲੇ ਇਹ ਚੈੱਕ ਕੀਤਾ ਜਾਵੇ ਕਿ ਕੋਈ ਨਕਲੀ ਨੋਟ ਲੋਡ ਨਾ ਹੋਵੇ। ਜੇਕਰ ਏ.ਟੀ.ਐੱਮ. ਚੋਂ ਨਕਲੀ ਨੋਟ ਨਿਕਲਦਾ ਹੈ ਤਾਂ ਉਸ ਨੂੰ ਏ.ਟੀ.ਐੱਮ. ਦੇ ਸੀ.ਸੀ.ਟੀ.ਵੀ. ਕੈਮਰੇ ‘ਚ ਦਿਖਾਉਣਾ ਨਾ ਭੁੱਲੋ। ਨਾਲ ਹੀ ਏ.ਟੀ.ਐੱਮ. ਗਾਰਡ, ਉਹ ਬੈਂਕ ਨੂੰ, ਆਰ.ਬੀ.ਆਈ. ਅਤੇ ਪੁਲਸ ‘ਚ ਸ਼ਿਕਾਇਤ ਦਰਜ ਕਵਾਉਣਾ ਨਾ ਭੁੱਲੋ। ਏ.ਟੀ.ਐੱਮ. ਚੋਂ ਨਿਕਲੀ ਪਰਚੀ ਸੰਭਾਲ ਕੇ ਜ਼ਰੂਰ ਰੱਖੋ।  ਦਰਜ ਸ਼ਿਕਾਇਤ ਦੀ ਜਾਂਚ ਦੌਰਾਨ ਤੁਸੀਂ ਇਹ ਸਾਬਤ ਕਰਨ ‘ਚ ਸਫਲ ਹੋ ਜਾਂਦੇ ਹੋ ਕਿ ਨਕਲੀ ਨੋਟ ਉਹੀਂ ਏ.ਟੀ.ਐੱਮ. ਚੋਂ ਨਿਕਲੇ ਹਨ ਤਾਂ ਤੁਹਾਨੂੰ ਪੈਸੇ ਵਾਪਸ ਮਿਲਣ ਦੀ ਸੰਭਾਵਨਾ ਹੈ ।

LEAVE A REPLY