ਐਮ.ਜੀ.ਐਨ. ਕਾਲਜ ਆਫ ਐਜੂਕੇਸ਼ਨ ਜਲੰਧਰ ਵਿਖੇ ਵਿਸ਼ਵ ਵਾਤਾਵਰਣ ਸੁਰੱਖਿਆ ਦਿਵਸ ਅਤੇ ਸੰਵਿਧਾਨ ਦਿਵਸ ਮਨਾਇਆ ਗਿਆ

0
190

ਜਲੰਧਰ (ਰਮੇਸ਼ ਗਾਬਾ) ਐਮ.ਜੀ.ਐਨ. ਕਾਲਜ ਆਫ ਐਜੂਕੇਸ਼ਨ, ਜਲੰਧਰ ਵਿਖੇ ਵਿਸ਼ਵ ਵਾਤਾਵਰਣ ਸੁਰੱਖਿਆ ਦਿਵਸ ਅਤੇ ਸੰਵਿਧਾਨ ਦਿਵਸ ਮਨਾਇਆ ਗਿਆ । ਇਸ ਮੌਕੇ ਤੇ ਜਿੱਥੇ ਸੰਵਿਧਾਨ ਪ੍ਰਸਤਾਵਨਾ ਉਪਰ ਵਿਚਾਰ ਚਰਚਾ ਕੀਤੀ ਗਈ ਉਥੇ ਸੰਵਿਧਾਨ ਦੀ ਪਾਲਣਾ ਸਬੰਧੀ ਵਚਨਬੱਧਤਾ ਨੂੰ ਦ੍ਰਿੜ੍ਹ ਕੀਤਾ ਗਿਆ । ਡਾ. ਭੀਮਰਾਓ ਅੰਬੇਦਕਰ ਜੀ ਦੀ ਜਨਮ ਤਿੱਥੀ ਉਪਰ ਇਸ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਕਾਲਜ ਦੇ ਪਿੰ੍ਰਸੀਪਲ ਸ੍ਰੀਮਤੀ ਨੀਲੂ ਝਾਂਜੀ ਨੇ ਕੀਤੀ । ਉਹਨਾਂ ਨੇ ਕਿਹਾ ਕਿ ਸੰਵਿਧਾਨ ਸਾਡੇ ਜੀਵਨ ਨੂੰ ਨਿਯਮਿਤ ਕਰਦਾ ਹੈ। ਇਸ ਲਈ ਇਸ ਦੀ ਪਾਲਣਾ ਸਵੈ-ਇੱਛਾ ਨਾਲ ਹੋਣੀ ਚਾਹੀਦੀ ਹੈ ਨਾ ਕਿ ਬਾਹਰੀ ਦਬਾਅ ਅੰਦਰ ਇਸ ਦੀ ਪਾਲਣਾ ਹੋਵੇ । ਵਿਸ਼ਵ ਵਾਤਾਵਰਣ ਸੁਰੱਖਿਆ  ਦਿਵਸ ਨੂੰ ਮਨਾਉਂਦਿਆਂ ਕਾਲਜ ਦੇ ਵਿਦਿਆਰਥੀਆਂ ਨੇ ਕਈ ਤਰ੍ਹਾਂ ਦੇ ਰੋਗਨਾਸ਼ਕ ਪੌਦੇ ਲਗਾਏ । ਇਸ ਮੌਕੇ ਪਿੰ੍ਰਸੀਪਲ ਸ੍ਰੀਮਤੀ ਨੀਲੂ ਝਾਂਜੀ ਨੇ ਪੌਦਾ ਲਗਾ ਕੇ ਇਸ ਕਾਰਜ ਦਾ ਸ਼ੁੱਭ ਆਰੰਭ ਕੀਤਾ ਅਤੇ ਪੌਦੇ ਲਗਾਉਣ ਤੋਂ ਬਾਅਦ ਇਹਨਾਂ ਦੀ ਦੇਖਭਾਲ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ । ਇਹ ਸਾਰਾ ਪ੍ਰੋਗਰਾਮ ਮਿਸ ਤਰਨਪ੍ਰੀਤ ਕੌਰ ਦੀ ਦੇਖ-ਰੇਖ ਵਿਚ ਕਰਾਇਆ ਗਿਆ । ਇਸ ਮੌਕੇ ਤੇ ਡਾ: ਰਾਧਾ ਅਰੋੜਾ, ਡਾ.ਮਿਹਰਬਾਨ ਸਿੰਘ, ਡਾ.ਰਵਜੀਤ ਕੌਰ, ਡਾ.ਪੂਜਾ ਭਾਰਦਵਾਜ, ਸ੍ਰੀਮਤੀ ਗੁਰਪ੍ਰੀਤ ਕੌਰ, ਡਾ.ਸੀਮਾ ਰਾਣੀ, ਸ੍ਰੀਮਤੀ ਸ਼ਿਵਾਨੀ ਗੁਲਾਟੀ, ਸ੍ਰੀਮਤੀ ਗੀਤਾਂਜਲੀ, ਮਿਸ ਗੁਰਪ੍ਰੀਤ ਕੌਰ, ਸ੍ਰੀਮਤੀ ਸ਼ਰਨ, ਸ੍ਰੀ ਅਮਨ ਸਿੰਘ, ਸ੍ਰੀਮਤੀ ਸਾਕਸ਼ੀ ਸ਼ਰਮਾ, ਡਾ.ਵਿਪਲਵ ਕੁੰਦਰਾ, ਮਿਸ ਅੰਜੂ, ਮਿਸ ਅਰਪਿਤਾ ਸੂਦ, ਮਿਸ ਤਰਨਪ੍ਰੀਤ ਕੌਰ, ਮਿਸ.ਜਸਲੀਨ ਕੌਰ, ਸ੍ਰੀਮਤੀ ਸੁਨੈਣਾ ਆਦਿ ਹਾਜ਼ਰ ਰਹੇ।

IMG_20171127_141411

LEAVE A REPLY