ਹੋ ਗਿਆ ਸਲਮਾਨ ਖਾਨ ਦੇ ਵਿਆਹ ਦਾ ਐਲਾਨ, 8 ਦਸੰਬਰ ਨੂੰ ਕਰੇ ਰਹੇ ਨੇ ਵਿਆਹ

0
957

ਮੁੰਬਈ (ਟੀਐਲਟੀ ਨਿਊਜ਼) ਬਾਲੀਵੁੱਡ ਅਦਾਕਾਰ ਸਲਮਾਨ ਖਾਨ ਵਿਆਹ ਕਦੋਂ ਕਰਨਗੇ? ਕਈ ਸਾਲਾਂ ਤੋਂ ਇਹ ਸਵਾਲ ਕਿਸੇ ‘ਨੈਸ਼ਲਨ ਈਸ਼ੂ’ ਵਾਂਗ ਉਠਾਇਆ ਜਾ ਰਿਹਾ ਹੈ। ਸਲਮਾਨ ਵੀ ਪਬਲਿਕ ਪਲੈਟਫਾਰਮ ‘ਤੇ ਇਸ ਦਾ ਜਵਾਬ ਵੱਖਰੇ-ਵੱਖਰੇ ਤਰੀਕੇ ਨਾਲ ਦਿੰਦੇ ਆਏ ਹਨ ਤੇ ਇਸ ਕਾਰਨ ਹੁਣ ਲੋਕਾਂ ਨੇ ਸਵਾਲ ਕਰਨੇ ਹੀ ਬੰਦ ਕਰ ਦਿੱਤੇ ਹਨ। ਅਸਲ ‘ਚ ਅਸੀਂ ਗੱਲ ਕਰ ਰਹੇ ਹਾਂ ਫਿਲਮ ‘ਸੱਲੂ ਕੀ ਸ਼ਾਦੀ’ ਦੀ। ਛੋਟੇ ਬਜਟ ਦੀ ਇਹ ਫਿਲਮ 8 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਉਂਝ ਇਸ ਫਿਲਮ ਦਾ ਪੋਸਟਰ ‘ਤੇ ਸਲਮਾਨ ਦਾ ਸਿੱਧਾ ਨਾਂ ਨਹੀਂ ਹੈ ਪਰ ਪਰ ਲਾੜੀ ਦੇ ਮਹਿੰਦੀ ਨਾਲ ਰਚੇ ਹੱਥਾਂ ‘ਚ ਬ੍ਰੇਸਲੇਟ (ਸਲਮਾਨ ਦਾ ਲੱਕੀ ਚਾਰਮ ਬ੍ਰੇਸਲੇਟ) ਪਹਿਨੇ ਆਦਮੀ ਦੀ ਜ਼ਬਰਦਸਤੀ ਦਿੱਤੀ ਹੋਈ ਹਥੇਲੀ ਹੈ। ਪੋਸਟਰ ‘ਤੇ ਇਹ ਵੀ ਲਿਖਿਆ ਹੋਇਆ ਹੈ— ”ਜਦੋਂ ਤੱਕ ਭਾਈਜਾਨ ਵਿਆਹ ਨਹੀਂ ਕਰਨਗੇ ਮੈਂ ਵੀ ਨਹੀਂ ਕਰਾਂਗਾ। ਜਾਣਕਾਰੀ ਮੁਤਾਬਕ ਫਿਲਮ ‘ਚ ਰਵੀ ਪਾਂਡੇ ਤੇ ਅਰਸ਼ੀਨ ਮਹਿਤਾ ਨੇ ਲੀਡ ਰੋਲ ਨਿਭਾਇਆ ਹੈ। ਮੁਹੰਮਤ ਇਸਰਾਰ ਅੰਸਾਰੀ ਦੇ ਨਿਰਦੇਸ਼ਨ ‘ਚ ਬਣੀ ਇਹ ਇਕ ਕਾਮੇਡੀ ਫਿਲਮ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਸਲਮਾਨ ਖਾਨ ਵਿਆਹ ਕਰਨਗੇ ਜਾਂ ਨਹੀਂ ਪਰ ਉਹ ਆਪਣੀ ਫਿਲਮ ਦੀ ਟੈਗਲਾਈਨ ਮੇਂਟੇਨ ਰਖਣਗੇ। ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਤੋਂ ਇਹ ਗੱਲ ਸੁਣ ਰੱਖੀ ਹੈ ਕਿ ਜਦੋਂ ਤੱਕ ਸਲਮਾਨ ਵਿਆਹ ਨਹੀਂ ਕਰਨਗੇ, ਉਹ ਵੀ ਕੁਆਰੇ ਹੀ ਰਹਿਣਗੇ। ਇਹ ਫਿਲਮ ਉਨ੍ਹਾਂ ਨੂੰ ਡੈਡੀਕੇਟ ਹੈ। ਮੁਹੰਮਦ ਇਸਰਾਰ ਨੇ ਕਿਹਾ ਕਿ ਉਹ ਸਿੱਧਾ ਨਾਂ ਲੈ ਕੇ ਵੀ ਫਿਲਮ ਬਣਾ ਸਕਦੇ ਸਨ ਪਰ ਉਨ੍ਹਾਂ ਨੂੰ ਇਹ ਆਈਡਿਆ ਬਿਹਤਰ ਲੱਗਾ। ਫਿਲਮ ਆਲੀਆ ਨਾਂ ਦੀ ਇਕ ਲੜਕੀ ਦੀ ਕਹਾਣੀ ਹੈ। ਉਹ ਸਲਮਾਨ ਦੀ ਬਹੁਤ ਵੱਡੀ ਫੈਨ ਹੈ, ਜਿਸ ਦਾ ਵਿਆਹ ਛੇਟੀ ਨਹੀਂ ਹੋ ਰਿਹਾ ਪਰ ਉਸ ਨੂੰ ਸੱਲੂ ਨਾਲ ਹੀ ਵਿਆਹ ਕਰਵਾਉਣਾ ਹੈ। ਜਿਕਰਯੋਗ ਹੈ ਕਿ ਇਸ ਫਿਲਮ ‘ਚ ਜ਼ੀਨਤ ਅਮਾਨ, ਕਿਰਨ ਕੁਮਾਰ ਤੇ ਅਸਰਾਨੀ ਵੀ ਹੈ। ਹੁਣ ਇੱਥੇ ਇਹ ਕਹਿਣਾ ਮੁਸ਼ਕਿਲ ਹੈ ਕਿ ਸਲਮਾਨ ਨੂੰ ਇਸ ਬਾਰੇ ਪਤਾ ਹੈ ਜਾਂ ਨਹੀਂ ਤੇ ਜੇਕਰ ਪਤਾ ਵੀ ਹੈ ਤਾਂ ਕਿਤੇ ਉਨ੍ਹਾਂ ਨੂੰ ਇਸ ਨੂੰ ਲੈ ਕੇ ਕੋਈ ਇਤਰਾਜ਼ ਤਾਂ ਨਹੀਂ?

LEAVE A REPLY