ਰਾਮ ਰਹੀਮ ਦੇ ਭਗਤਾਂ ਦੀਆਂ ਗ੍ਰਿਫਤਾਰੀਆਂ ਲਈ ਪੁਲਸ ਨੇ ਕੱਸੀ ਕਮਰ, ਇਕ ਹੋਰ ਮੈਂਬਰ ਗ੍ਰਿਫਤਾਰ

0
406

ਚੰਡੀਗੜ੍ਹ (ਟੀਐਲਟੀ ਨਿਊਜ਼) ਪੁਲਸ ਨੇ ਪੰਚਕੂਲਾ ਹਿੰਸਾ ‘ਚ ਸ਼ਾਮਲ ਰਾਮ ਰਹੀਮ ਦੇ ਸਮਰਥਕਾਂ ਅਤੇ ਕਰੀਬੀਆਂ ਦੀਆਂ ਗ੍ਰਿਫਤਾਰੀ ਲਈ ਕਮਰ ਕੱਸ ਲਈ ਹੈ। ਪੁਲਸ ਲਗਾਤਾਰ ਕੋਈ ਨਾ ਕੋਈ ਹਿੰਸਾ ਦਾ ਦੋਸ਼ੀ ਗ੍ਰਿਫਤਾਰ ਕਰ ਰਹੀ ਹੈ। ਹੁਣ ਪੁਲਸ ਨੇ ਰਾਮ ਰਹੀਮ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਰਮੇਸ਼ ਕੁਮਾਰ ਨੂੰ ਫੇਤਹਾਬਾਦ ਤੋਂ ਗ੍ਰਿਫਤਾਰ ਕੀਤਾ ਹੈ। ਰਮੇਸ਼ ਨੂੰ ਪੰਚਕੂਲਾ ‘ਚ ਹੋਈ ਹਿੰਸਾ ਅਤੇ ਦੇਸ਼ਧ੍ਰੋਹ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।ਦੋਸ਼ੀ ਰਮੇਸ਼ ਸਿਰਸਾ ਡੇਰੇ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਹੈ। ਪੰਚਕੂਲਾ ਪੁਲਸ ਰਮੇਸ਼ ਨੂੰ ਅੱਜ ਪੰਚਕੂਲਾ ਕੋਰਟ ‘ਚ ਪੇਸ਼ ਕਰੇਗੀ। ਪੁਲਸ ਦੀ ਹਿੰਸਾ ਦੀ ਮੋਸਟਵਾਂਟਿਡ ਸੂਚੀ ‘ਚ ਰਾਮ ਰਹੀਮ ਦਾ ਕਰੀਬੀ ਰਮੇਸ਼ ਵੀ ਸ਼ਾਮਲ ਹੈ। ਪੁਲਸ ਦੋਸ਼ੀ ਦੀ ਵਧ ਤੋਂ ਵਧ ਰਿਮਾਂਡ ਲੈਣ ਦੀ ਤਿਆਰੀ ਕਰ ਰਹੀ ਹੈ। ਰਿਮਾਂਡ ਦੌਰਾਨ ਦੋਸ਼ੀ ਤੋਂ ਵਧ ਤੋਂ ਵਧ ਜਾਣਕਾਰੀਆਂ ਮਿਲ ਸਕਦੀਆਂ ਹਨ। ਪੁਲਸ ਨੇ ਦੋ ਦਿਨ ਪਹਿਲਾਂ ਹੀ 45 ਮੈਂਬਰੀ ਕਮੇਟੀ ਦੇ ਮੈਂਬਰ ਰਾਜਿੰਦਰ ਨੂੰ ਜੀਂਦ ਤੋਂ ਗ੍ਰਿਫਤਾਰ  ਕੀਤਾ ਸੀ।
ਇਸ ਦੇ ਨਾਲ ਹੀ ਰਾਮ ਰਹੀਮ ਦੇ ਕਰੀਬੀ ਪਵਨ ਇੰਸਾ ਨੂੰ ਗ੍ਰਿਫਤਾਰ ਕੀਤਾ ਸੀ। ਪਵਨ ਨੂੰ ਪੰਜਾਬ ਦੇ ਲਾਲੜੂ ਦੇ ਕੋਲ ਡ੍ਰਾਈਵ ਇਨ 22 ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਕੋਰਟ ‘ਚ ਪੇਸ਼ ਕਰਨ ਤੋਂ ਬਾਅਦ ਉਸਨੂੰ 5 ਦਿਨਾਂ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਰਿਮਾਂਡ ਦੇ ਦੌਰਾਨ ਪਵਨ ਇੰਸਾ ਦੇ ਕਈ ਅਹਿਮ ਖੁਲਾਸੇ ਕੀਤੇ ਹਨ। ਪਵਨ ਨੇ ਦੱਸਿਆ ਕਿ ਪੰਚਕੂਲਾ ਹਿੰਸਾ ਦੇ ਲਈ ਚਮਕੌਰ ਨੇ ਹੀ 25 ਲੱਖ ਰੁਪਏ ਦਿੱਤੇ ਸਨ। ਇਸ ਤੋਂ ਇਲਾਵਾ ਪਵਨ ਨੇ ਅਦਿੱਤਯ ਇੰਸਾ ਦੇ ਕੁਝ ਠਿਕਾਣਿਆਂ ਦਾ ਵੀ ਪਤਾ ਦੱਸਿਆ ਹੈ।

LEAVE A REPLY